
ਉੱਡਦੀ ਏ ਧੁੰਦ ਨੀ ਬੀਬਾ..
ਕਣਕਾਂ ਦਿਆਂ ਖੇਤਾਂ ਚੋਂ..
ਮਿੱਠੀ ਜਿਹੀ ਖੁਸ਼ਬੂ ਆਵੇ..
ਨੀ ਸਿੱਲੀਆਂ ਜਿਹੀਆਂ ਰੇਤਾਂ ਚੋਂ..
ਫ਼ੱਕਰ ਕੋਈ ਦੂਰ ਦੁਰੇਡੇ..
ਗਾਉਂਦਾ ਏ ਹੀਰ ਨੀ..
ਸ਼ਾਲਾ ਤੇਰੇ ਕਾਬਿਲ ਹੋ ਜਾਏ..
ਸਾਡੀ ਤਕਦੀਰ ਨੀ..
ਆਈਏ ਫ਼ੇਰ ਸਿਹਰੇ ਲਾ ਕੇ..
ਪੁੱਛਣੇ ਆ ਨਿੱਤ ਸਿਰਨਾਵੇਂ..
ਤੇਰੇ ਨੀ ਕੋਇਲਾਂ ਤੋਂ..
ਓਹਨਾਂ ਨੂੰ ਸਾੜਾ ਹੁੰਦਾ..
ਤੇਰੇ ਨੀ ਬੋਲਾਂ ਤੋਂ..
ਤੱਕ ਕੇ ਤੈਨੂੰ ਚੜ੍ਹ ਜਾਂਦਾ ਏ..
ਜੋਬਨ ਨੀ ਫੁੱਲਾਂ ਤੇ..
ਭੌਰਾਂ ਨੂੰ ਸ਼ੱਕ ਹੋ ਗਿਆ..
ਸੂਹੇ ਤੇਰੇ ਬੁੱਲ੍ਹਾਂ ਤੇ..
ਹੁੰਦੇ ਜਿਓਂ ਪੱਤ ਗੁਲਾਬੀ.. ਹਾਏ..
ਸੁਫਨੇ ਆਉਂਦੇ ਨੇ ਮੈਨੂੰ..
ਵੰਗਾਂ ਛਣਕਾਉਂਦੀ ਦੇ..
ਤੜਕੇ ਬੇਬੇ ਮੇਰੀ ਦੇ..
ਪੈਰੀ ਹੱਥ ਲਾਉਂਦੀ ਦੇ..
ਚਾਅਵਾਂ ਨਾਲ ਪੱਗ ਮੇਰੀ ਦੀ..
ਕਰਦੀ ਏ ਪੂਣੀ ਨੀ..
ਕਹਿੰਦਾ ਮੈਂ ਖੰਡ ਜਦੋਂ ਤੂੰ..
ਹੋ ਜਾਵੇਂ ਦੂਣੀ ਨੀ..
ਸੁਫ਼ਨੇ ਰੱਬ ਪੂਰੇ ਕਰਦੇ.. ਹਾਏ..
ਸਾਨੂੰ ਵੀ ਰੌਸ਼ਨ ਕਰਦੇ..
ਪਰੀਆਂ ਦੀਏ ਜਾਈਏ ਨੀ..
ਚੀਰੇ ਤੇ ਕਲਗ਼ੀ ਲਾਕੇ..
ਤੇਰੇ ਪਿੰਡ ਆਏ ਨੀ..
ਜੰਞ ਮੂਹਰੇ ਵੱਜਦਾ ਦੇਖੀ..
ਬਾਜਾ ਨਚਾਰਾਂ ਦਾ..
ਬੇਬੇ ਤੇਰੀ ਮੱਥਾ ਚੁੰਮੂ..
ਮੋਹ ਨਾਲ ਸਰਦਾਰਾਂ ਦਾ..
ਹਿਰਦੇ ਪ੍ਰਸੰਨ ਹੋਣਗੇ..
ਸੁਣਿਆ ਮੈਂ ਤੂੰ ਵੀ ਕੱਲੀ..
ਬਹਿ ਬਹਿ ਕੇ ਹੱਸੇ ਨੀ..
ਮੇਰਾ ਸਰਦਾਰ ਪਵਿੱਤਰ..
ਤੂੰ ਸਈਆਂ ਨੂੰ ਦੱਸੇ ਨੀ..
ਅੰਮੀ ਕੋਲੇ ਗੱਲੀਂ ਗੱਲੀਂ..
ਲੈਦੇ ਮੇਰਾ ਨਾਮ ਨੀ..
ਵਸਣਾ ਮੈਂ ਪਿੰਡ ਲਸੋਈ..
ਕਹਿ ਦੇ ਸ਼ਰੇਆਮ ਨੀ..
ਤੈਥੋਂ ਮੈਂ ਵਾਰੇ ਜਾਵਾਂ..
ਸੁਣਿਆ ਮੈਂ ਬਾਪੂ ਜੀ ਨਾਲ..
ਰਾਇ ਕਰਦਾ ਵੀਰਾ ਵੇ..
ਸ਼ਾਲਾ ਸਾਡੀ ਚੁੰਨੀ ਵਰਗਾ..
ਹੋ ਜਾਏ ਤੇਰਾ ਚੀਰਾ ਵੇ..
ਲੱਗਦਾ ਸਾਡੇ ਤੇ ਮੌਲਾ..
ਹੋਇਆ ਮਸਰੂਰ ਵੇ..
ਤੁਰਦਾ ਮੇਰੇ ਬਾਪੂ ਵਾਂਗੂੰ..
ਓਨਾ ਹੀ ਨੂਰ ਵੇ..
ਸਾਨੂੰ ਕੁਲ ਖ਼ਲਕਤ ਵਿੱਚੋਂ..
ਲੱਗਣੈਂ ਪਿਆਰ ਵੇ..
ਜੋਡ਼ੂ ਤੇਰੀ ਬੇਬੇ ਵਾਂਗੂ..
ਘਰ ਮੈਂ ਸਰਦਾਰਾ ਵੇ..
ਜ਼ਿੰਦਗੀ ਗੁਲਜ਼ਾਰ ਵੇ ਚੰਨਾ..

Leave a Reply