Saade Pind – ਸਾਡੇ ਪਿੰਡ – Khan Bhaini – Punjabi Lyrics

ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ‘ਚ ਤੂੰ ਪਾਈ
ਤੂੰ Weekend ਚੱਕਦੇ ਗੋਰੀਏ
ਨੀ ਸਾਡੀ ਹਾੜੀ ਸਾਉਣੀ ਜਿੰਨੀ ਆ ਕਮਾਈ

ਫਰਕ ਵੱਡਾ ਸੋਚ ‘ਚ ਹਲਾਤਾਂ ਦੀ ਤਾਂ ਛੱਡ ਤੂੰ
ਨੀ ਸਾਡੇ ਆਲੇ ਚਾਚੇ ਤੋਂ ਰਕਾਨੇ ਪੀ ਜੇ ਵੱਧ ਤੂੰ
ਵਿਆਹ ਤੇ ਜਿੰਨਾ ਕੁੜੀ ਨੂੰ ਸਮਾਨ ਦੇਕੇ ਤੋਰੀਏ
ਨੀ  ਓਨੇ ਦਾ ਤਾਂ ਹੈਂਡ ਬੈਗ ਪਾਇਆ ਤੇਰੇ ਗੋਰੀਏ

ਟੇਕਿਲਾ ਥੋਡੇ ਆਮ ਸਾਡੇ ਟਾਵਾਂ ਟੱਲਾ ਜਾਣਦਾ
ਨੀ ਕਿੱਥੇ ਆ Sleepwell ਕਿੱਥੇ ਮੰਜਾ ਬਾਣ ਦਾ
ਫੈਮਿਲੀ ਬਿਜ਼ਨਸ ਥੋਡਾ
ਜੋ ਅੱਗੇ ਪੀੜ੍ਹੀ ਦਰ ਪੀੜ੍ਹੀ ਜਾਂਦਾ ਆਈ

ਨੀ ਇੱਥੇ ਹੱਡ ਘੱਸ ਗਏ ਗੋਰੀਏ
ਗੱਡੀ ਤਾਂ ਜਾ ਕੇ ਲਾਈਨ ਤੇ ਆ ਆਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ‘ਚ ਤੂੰ ਪਾਈ

ਸੋਨੂੰ ਕਾਰਾਂ
ਸਾਨੂੰ ਮਾਰਾਂ
ਗਿਫ਼ਟ ‘ਚ ਮਿਲੀਆਂ
ਠੱਗ ਸਰਕਾਰਾਂ
ਤੂੰ ਕੱਲੀ ਅਸੀ ਭੈਣ ਭਾਈ ਚਾਰ ਆ
ਤੇ ਚਾਰਾਂ ਵਿੱਚੋਂ ਤਿੰਨ ਤਾਂ ਰਕਾਨੇ ਬੈਠੇ ਬਾਹਰ ਆ

ਨੀ ਕਿਸ ਪਾਸੇ ਜਾਈਏ
ਅੱਗੇ ਖੂਹ ਆ ਰਕਾਨੇ ਪਿੱਛੇ ਖਾਈ
ਯਾਦ ਖੂਹ ਤੋਂ ਆਇਆ ਦੱਸਦਾ ਸੀਰੀ ਨੂੰ
ਵਾਰੀ ਪਾਣੀ ਦੀ ਆ ਅੱਜ ਮਸਾਂ ਆਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ‘ਚ ਤੂੰ ਪਾਈ

ਥੋਡੇ ਹੱਥ ਵਿੱਚ ਸਿਸਟਮ ਨਾਰੇ
ਨੀ ਸਾਡੇ ਪੈਰ ਨੀ ਲੱਗਦੇ
ਆਹ ਤੇਰੇ Hug Rose Day ਸਾਰੇ
ਨੀ ਸਾਨੂੰ ਜ਼ਹਿਰ ਨੇ ਲੱਗਦੇ

ਸਾਡੇ ਬੱਤੀ ਆਉਂਦੀ ਨੀ
ਝੂਮਰ ਥੋਡੇ ਜੱਗਦੇ
ਨੀ ਤੁਸੀ ਸਰਨੇਮ
ਅਸੀ ਲਾਣਿਆਂ ਤੋਂ ਵੱਜਦੇ
ਨਹੀਂ ਸਰਕਲ ਮਿਲਣਾ
ਚੀਜ਼ਾਂ ਦਾ ਬੜਾ ਫਰਕ ਐ
ਨੀ ਥੋਡੇ ਜੋ ਰੋਮਾਂਸ ਕਹਿੰਦੇ
ਸਾਡੇ ਵੱਲ ਠਰਕ ਐ

ਤੂੰ ਆਈ ਪੀ ਐਲ ਦੇਖਦੀ ਚੇਨਈ ਨੂੰ ਕਰੇ Cheers ਨੀ
ਤੇ ਸਾਡੇ ਆਲਾ ਤੇਜੀ ਆ ਕਬੱਡੀ ਦਾ ਪਲੇਅਰ ਨੀ
ਨੀ ਤੂੰ ਪੜੀ ਲੰਡਨ ਤੋਂ
ਤੇ ਮੇਰੀ ਪਿੰਡੋਂ ਸਰਕਾਰੀ ਦੀ ਪੜ੍ਹਾਈ
ਡ੍ਰੀਮ ਤੇਰੇ ਉੱਚੇ ਆ ਗੋਰੀਏ
ਨੀ ਜਿਵੇਂ ਭੈਣੀ ਆਲੇ ਖਾਨ ਦੀ ਚੜ੍ਹਾਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ‘ਚ ਤੂੰ ਪਾਈ

ਓ ਥੋਡਾ ਰੁੱਤਬਾ ਏ ਬੱਲੀਏ
ਤੇ ਸਾਡਾ ਬੱਸ ਰਾਖਵਾਂ ਕੋਟਾ
ਨੀ ਤੂੰ Diamond ਮਾਪਿਆਂ ਦੀ
ਤੇ ਜੱਟ ਬੱਲੀਏ ਸਿੱਕਾ ਖੋਟਾ
ਖੌਰੇ ਚੱਲਜੇ ਸੁੱਖਾਂ ਸੁੱਖਦੇ

ਜੱਗ ਤੋਂ ਦਾਦਾ ਦਾਦੀ ਤੁਰ ਗੇ
ਉਪਰੋਂ ਮੋਦੀ ਮੁੱਕਰ ਗਿਆ
MSP ਤੋਂ ਤੱਪੜ ਰੁੱਲ ਗੇ

ਹਾਏ ਥੋਡੀਆਂ ਨੇ ਮਿੱਲਾਂ ਕੰਮ ਮਿਲੀਅਨ ਪਾਰ ਨੀ
ਤੇ ਸਾਡੇ ਕੁੜੇ ਮੱਝਾਂ ਸਿਰੋਂ ਚੱਲੇ ਘਰ ਬਾਰ ਨੀ
ਤੇਰੇ ਲਈ Zero Value ਹੋਣੀ ਆ ਏਸ ਗੱਲ ਦੀ
ਨੀ ਸਾਡੇ ਕੱਟੀ ਮਰਗੀ ਰੋਟੀ ਨੀ ਪੱਕੀ ਕੱਲ੍ਹ ਦੀ

ਨੀ ਛੱਡ ਗੱਲਾਂ ਮੇਰੀਆਂ ਤੇਰੇ ਨੀ ਪੱਲੇ ਪੈਣੀਆਂ
ਤੁਸੀਂ ਤਾਂ ਵੈਜੀਟੇਬਲ ਸਟੋਰਾਂ ਤੋਂ ਨੇ ਲੈਣੀਆਂ
ਨੀ ਸ਼ਹਿਰਾਂ ਪੱਲੇ ਦੱਸ ਕੀ ਗੋਰੀਏ
ਜੇ ਬੰਦ ਕਰਤੀ ਪਿੰਡਾਂ ਨੇ ਸਪਲਾਈ
ਜੋ ਆਪ ਭੁੱਖ ਕੱਟ ਕੇ ਗੋਰੀਏ
ਸਾਰੀ ਦੁਨੀਆਂ ਨੂੰ ਜਾਂਦੇ ਆ ਰਜਾਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ‘ਚ ਤੂੰ

ਓ ਭੰਨ ਦਿੰਦਾ ਪਾਸੇ
ਕੁੜੇ Eicher ਪੁਰਾਣਾ
ਨੀ ਤੂੰ ਘੰਟਾ ਕੁ ਲਵਾ ਜੀ
ਤੈਥੋਂ ਤੁਰਿਆ ਨੀ ਜਾਣਾ
ਨੀ ਮੈਂ ਫੀਲਿੰਗ ਲਿਖੀ ਆ ਬੱਸ ਸਮਝੀ ਨਾ ਗਾਣਾ
ਬਾਪੂ ਰੋਟੀ ਵੀ ਨੀ ਖਾਣ ਦਿੰਦਾ ਪਾਪੀ ਆ ਪੁਰਾਣਾ

ਹਾਲੇ ਵੱਢੀ ਆ ਕਣਕ ਮੂਹਰੇ ਮੱਕੀ ਵਾਜਾਂ ਮਾਰਦੀ
ਨੀ ਇਸ ਰੁੱਤੇ ਗੱਲ ਹੀ ਨਾ ਕਰ ਤੂੰ ਪਿਆਰ ਦੀ
ਸਾਡਾ ਭਾਦੋਂ ਦੀਆਂ ਧੁੱਪਾਂ ਵਿੱਚ ਵੱਟਾਂ ਖਾਜੇ ਰੰਗ
ਦੱਬੇ ਬਟਨ ਤੇ ਹੋਜੇ ਸੀਟ ਠੰਢੀ ਤੇਰੀ ਕਾਰ ਦੀ

Starbucks TacoBell ਗੇੜਾ ਤੇਰਾ ਨਿੱਤ ਦਾ
ਨੀ ਤੂੰ ਕੀ ਦੁੱਖ ਜਾਣੇਗੀ ਪਿੰਡੇ ਤੇ ਉੱਠੀ ਪਿੱਤ ਦਾ
ਤੂੰ ਪੀਜ਼ਿਆਂ ਤੇ ਪਲੀ ਆ ਰਕਾਨੇ
ਨੀ ਪਈ ਆ ਪੋਲੀ ਜਿਓਂ ਸਪੰਜ ਦੀ ਰਜਾਈ
ਨੀ ਦਿਨਾਂ ਵਿੱਚ ਉੱਡ ਜੂ ਗੋਰੀਏ
ਆਹ ਬਣੀ Neck ਤੇ ਜੋ ਬਟਰਫਲਾਈ
ਨੀ ਸਾਡੇ ਪਿੰਡ ਨੀ ਮਿਲਦੀ
ਆਹ ਜੋ ਫਿਰਦੀ ਗਲਾਸ ‘ਚ ਤੂੰ ਪਾਈ

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading