
ਹੋ ਗਾਡਰ ਆ ਜੇਰੇ ਸਾਡੇ ਮੁੰਡੇ ਜਮਾ ਠਾਅ ਨੀ..
ਪਾਰਟੀ ਕਰੀਦੀ ਜਿਵੇਂ ਰੱਖਿਆ ਵਿਆਹ ਨੀ..
ਬੂਮ ਬੋਕ੍ਸ ਰੱਖੇ ਬਿੱਲੋ ਏ ਟੀ ਵੀ ਦੀ ਹੁੱਡ ਤੇ..
ਟੀਸੀ ਵਾਲਾ ਬੇਰ ਲਾਉਂਦੇ ਬਾਜ਼ ਵਾਂਗੂ ਉੱਡ ਕੇ..
ਓ ਪੀਣੀ ਐ ਤੇ ਦੇਸੀ ਪੀਣੀ ਆ..
ਜੱਟਾਂ ਦੇ ਅਸੂਲ ਬਣ ਗਏ..
ਟਰਾਲੀਆਂ ਚ ਪੂਲ ਬਣ ਗਏ ਬੱਲੀਏ..
ਨੀ ਦੇਸੀ ਜੱਟ ਕੂਲ ਬਣ ਗਏ ਬੱਲੀਏ..
ਪਹਿਲੇ ਯਾਰ ਫੇਰ ਸਹੇਲੀਆਂ.. ਆਉਂਦੀਆਂ..
ਮਹਿਫਲਾਂ ਦੇ ਰੂਲ ਬਣ ਗਏ ਬੱਲੀਏ..
ਹੋ ਯਾਰ ਤੇਰਾ ਵੀ ਆਈ ਪੀ..
ਜੱਟ ਦੀ ਚੜਾਈ ਪੂਰੀ ਆ..
ਓ ਜੱਟੀ ਆ ਸਰੋਕ (Ciroc) ਵਰਗੀ..
ਤਾਹੀਂ ਅੱਗ ਲਾਈ ਪੂਰੀ ਆ..
ਹੋ ਰਾਜ ਵਾਂਗੂ ਕਿਵੇਂ ਲਿਖਣਾ..
ਥਾਂ ਥਾਂ ਸਕੂਲ ਬਣ ਗਏ..
ਟਰਾਲੀਆਂ ਚ ਪੂਲ ਬਣ ਗਏ ਬੱਲੀਏ..
ਨੀ ਦੇਸੀ ਜੱਟ ਕੂਲ ਬਣ ਗਏ ਬੱਲੀਏ..
ਪਹਿਲੇ ਯਾਰ ਫੇਰ ਸਹੇਲੀਆਂ.. ਆਉਂਦੀਆਂ..
ਓ ਮਹਿਫਲਾਂ ਦੇ ਰੂਲ ਬਣ ਗਏ ਬੱਲੀਏ..
ਓ ਤੇਰੀ ਥਾਂ ਤੇ ਮੂਹਰੇ ਸੀਟ ਤੇ..
ਕੋਨੀਏਕ (Cognac) ਰੱਖੀ ਹੋਈ ਆ..
ਹੋ ਅੱਖ ਚ ਪਿਆਰ ਭਾਲ ਦੀ..
ਜੋ ਨਾਗਨੀ ਨਾਲ ਡੱਕੀ ਹੋਈ ਆ..
ਕੌੜੇ ਵੈਲ ਕੌੜੀ ਜੀ ਕੁੜੀ..
ਸਾਡੇ ਲਈ ਫਿਊਲ ਬਣ ਗਏ..
ਟਰਾਲੀਆਂ ਚ ਪੂਲ ਬਣ ਗਏ ਬੱਲੀਏ..
ਨੀ ਦੇਸੀ ਜੱਟ ਕੂਲ ਬਣ ਗਏ ਬੱਲੀਏ..
ਪਹਿਲੇ ਯਾਰ ਫੇਰ ਸਹੇਲੀਆਂ.. ਆਉਂਦੀਆਂ..
ਓ ਮਹਿਫਲਾਂ ਦੇ ਰੂਲ ਬਣ ਗਏ ਬੱਲੀਏ..
ਹੋ ਰੀਲ ਤੇਰੀ ਵੇਖ ਵੇਖ ਸੁੱਕੇ ਗੱਭਰੂ..
ਬਿੱਲੋ ਤੇਰੇ ਹੁਸਨ ਖਰੂਦ ਠਾਲੇ ਨੇ..
ਟੀਸੀ ਆਲੇ ਬੇਰ ਉੱਤੇ ਅੱਖ ਰੱਖ ਦੇ..
ਵਹਿਮ ਮੇਰੇ ਸਾਲਿਆਂ ਨੇ ਬੜੇ ਪਾਲ਼ੇ ਨੇ..
ਪਰਾਲੀ ਵਾਂਗੂ ਫੂਕ ਤੀ ਮੰਡੀਰ ਸੋਹਣੀਏ..
ਕਾਲੀ ਕਾਲੀ ਅੱਖ ਚ ਬਰੂਦ ਕਾਲੇ ਨੇ..
ਓ ਪੱਟ ਤੇ ਸੀ ਮੋਰਨੀ ਬਣਾਈ ਦਾਦੇ ਨੇ..
ਤੇ ਪੱਟ ਲਈ ਆ ਮੋਰਨੀ ਦੋਸਾਂਝਾਂ ਆਲੇ ਨੇ..
ਓ ਲੱਲੀ ਛੱਲੀ ਨਹੀਓਂ ਲੱਭਣੇ..
ਯਾਰ ਜੇ ਕਰੂਲ ਬਣ ਗਏ..
ਟਰਾਲੀਆਂ ਚ ਪੂਲ ਬਣ ਗਏ ਬੱਲੀਏ..
ਨੀ ਦੇਸੀ ਜੱਟ ਕੂਲ ਬਣ ਗਏ ਬੱਲੀਏ..
ਪਹਿਲੇ ਯਾਰ ਫੇਰ ਸਹੇਲੀਆਂ ਆਉਂਦੀਆਂ..
ਓ ਮਹਿਫਲਾਂ ਦੇ ਰੂਲ ਬਣ ਗਏ ਬੱਲੀਏ..

Leave a Reply