
ਨੀਂ ਖ਼ਾਲੀਪਨ.. ਜਿਹਾ ਹੋਇਆ.. ਤੇਰੇ ਬਾਝ ਕੁੜੇ..
ਮੇਰੇ ਦਿਲ ਨੂੰ ਚੇਤੇ ਆਉਂਦੀ ਤੇਰੀ ‘ਵਾਜ਼ ਕੁੜੇ..
ਇਹ ਵੀ ਨਹੀਂ ਕਿ ਕੱਲ੍ਹਾ ਆਂ.. ਨੀਂ ਇਹ ਤਾਂ ਹੁੰਦੈ..
ਓ ਅੱਖੀਆਂ ਨੂੰ ਤੂੰ ਨਹੀਂ ਦਿਸਦੀ.. ਨੀਂ ਇਹ ਜਾਂ ਹੁੰਦੈ..
ਕਿਸੇ ਨੂੰ ਨੀਂ ਦੱਸਿਆ ਨੀਂ.. ਮੈਂ ਇਹ ਰਾਜ਼ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
ਇਹ ਵੀ ਨਹੀਂ ਕਿ ਕੱਚੀਆਂ ਨੇ..
ਗੱਲਾਂ ਤਾਂ ਜਮਾਂ ਪੱਕੀਆਂ ਨੇ..
ਤੇਰੇ ਲਈ ਸਾਂਭ ਕੇ ਰੱਖੀਆਂ ਨੇ..
ਜੋ ਦੱਸੀਆਂ ਨੇ ਇਹ ਸੱਚੀਆਂ ਨੇ..
ਜੋ ਦੱਸੀਆਂ ਨੇ ਇਹ ਸੱਚੀਆਂ ਨੇ..
ਮੈਂ ਸੋਵਾਂ.. ਜਾਂ ਜਾਗਾਂ.. ਨੀਂ ਆਉਂਦੇ ਤੇਰੇ ਖ਼੍ਵਾਬ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
ਮੇਰੇ ਦਿਲ ਨੂੰ.. ਚੇਤੇ ਆਉਂਦੀ ਤੇਰੀ ‘ਵਾਜ਼ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
ਓਸ ਦਿਨ ਨੂੰ ਮੈਂ ਚੇਤੇ ਵਿੱਚ ਵਸਾ ਕੇ ਰੱਖ ਲੈਣਾ..
ਤੂੰ ਆਵੇਂ.. ਮੈਂ ਸਮਿਆਂ ਨੂੰ ਬਚਾ ਕੇ ਰੱਖ ਲੈਣਾ..
ਤੜਫ਼ ਬੜੀ ਏ ਸਬਰਾਂ ਦੀ.. ਨੀਂ ਤੈਨੂੰ ਕੀ ਦੱਸਾਂ..
ਏਸੇ ਲਈ ਮੈਂ ਸਧਰਾਂ ਨੂੰ.. ਲੁਕਾ ਕੇ ਰੱਖ ਲੈਣਾ..
ਮੈਂ ਪੁੱਛਣੇ ਆ.. ਤੂੰ ਦੱਸਣੇ ਨੇ.. ਬਹੁਤ ਸਵਾਲ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
ਨਿਰਵੈਰ ‘ਡੀਕਦਾ ਰਾਹ ਕੁੜੀਏ.. ਆਜਾ ਨੀਂ ਆਜਾ ਆ ਕੁੜੀਏ..
ਆਜਾ ਨੀਂ ਆਜਾ ਆ ਕੁੜੀਏ.. ਆਜਾ ਨੀਂ ਆਜਾ ਆ ਕੁੜੀਏ..
ਤੂੰ ਹੀ ਆਂ.. ਤੇਰੇ ਆ.. ਰੱਖੀ ਲਾਜ਼ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
ਮੇਰੇ ਦਿਲ ਨੂੰ.. ਚੇਤੇ ਆਉਂਦੀ ਤੇਰੀ ‘ਵਾਜ਼ ਕੁੜੇ..
ਨੀਂ ਖ਼ਾਲੀਪਨ ਜਿਹਾ ਹੋਇਆ.. ਤੇਰੇ ਬਾਝ ਕੁੜੇ..
Credits :-
Song – Khalipan
Singer – Nirvair Pannu
Music – Deol Harman
Lyrics/Composer – Nirvair Pannu
Lable – Juke Dock

Leave a Reply