
ਤੂੰ ਤਾਂ ਹੁਣ ਕੀ ਮੁੜਨਾ..
ਤੂੰ ਤਾਂ ਹੁਣ ਕੀ ਮੁੜਨਾ..
ਤੂੰ ਤਾਂ ਹੁਣ ਕੀ ਮੁੜਨਾ..
ਤੂੰ ਤਾਂ ਹੁਣ ਕੀ ਮੁੜਨਾ..
ਜਿਹੜੀ ਲੰਘ ਗਈ ਘੜੀ ਕਦ ਮੁੜਦੀ..
ਮਿੱਤਰਾਂ ਦੀ ਅਵਾਜ਼ ਗੋਰੀਏ..
ਮਿੱਤਰਾਂ ਦੀ ਅਵਾਜ਼ ਗੋਰੀਏ..
ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ..
ਤੂੰ ਤਾਂ ਹੁਣ ਕੀ ਮੁੜਨਾ..
ਯਾਰੀ ਲੋਹੇ ਉੱਤੇ ਲੀਕ ਸੀ ਤੂੰ ਆਖਦੀ..
ਨੀਂ ਪਾਣੀ ਉੱਤੇ ਲੀਕ ਨਿਕਲੀ..
ਉੱਡੀ ਗੱਲ ਕਦੇ ਕੋਈ ਤੇਰੇ ਬਾਰੇ..
ਉਹ ਹੌਲੀ ਹੌਲੀ ਠੀਕ ਨਿਕਲੀ..
ਉੱਡੀ ਗੱਲ ਕਦੇ ਕੋਈ ਤੇਰੇ ਬਾਰੇ..
ਉਹ ਹੌਲੀ ਹੌਲੀ ਠੀਕ ਨਿਕਲੀ..
ਵਿਹੜੇ ਚ ਬੇਗਾਨਿਆਂ ਦੇ..
ਵਿਹੜੇ ਚ ਬੇਗਾਨਿਆਂ ਦੇ..
ਤੇਰੇ ਗੋਟੇ ਵਾਲੀ ਚੁੰਨੀ ਕਹਿੰਦੇ ਉੜਦੀ..
ਮਿੱਤਰਾਂ ਦੀ ਅਵਾਜ਼ ਗੋਰੀਏ..
ਮਿੱਤਰਾਂ ਦੀ ਅਵਾਜ਼ ਗੋਰੀਏ..
ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ..
ਤੂੰ ਤਾਂ ਹੁਣ ਕੀ ਮੁੜਨਾ…
ਕਿੰਝ ਉੱਕਦਾ ਸ਼ਿਕਾਰਨੇ ਨਿਸ਼ਾਨਾ..
ਨੀ ਆ ਕੇ ਤੂੰ ਗਰੀਬ ਮਾਰਿਆ..
ਭੁੱਲ ਗਈ ਹੋਣੀ ਮਾੜੇ ਚੇਤੇ ਵਾਲੀਏ…
ਜਿਹੜਾ ਤੂੰ ਗਰੀਬ ਮਾਰਿਆ ..
ਭੁੱਲ ਗਈ ਹੋਣੀ ਮਾੜੇ ਚੇਤੇ ਵਾਲੀਏ…
ਜਿਹੜਾ ਤੂੰ ਗਰੀਬ ਮਾਰਿਆ ..
ਉਹੀ ਚੀਜ਼ ਸਾਡੀ ਟੁੱਟ ਗਈ..
ਉਹੀ ਚੀਜ਼ ਸਾਡੀ ਟੁੱਟ ਗਈ..
ਜਿਹੜੀ ਟੁੱਟ ਕੇ ਕਦੇ ਨਾ ਜੁੜਦੀ..
ਮਿੱਤਰਾਂ ਦੀ ਅਵਾਜ਼ ਗੋਰੀਏ..
ਮਿੱਤਰਾਂ ਦੀ ਅਵਾਜ਼ ਗੋਰੀਏ..
ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ..
ਤੂੰ ਤਾਂ ਹੁਣ ਕੀ ਮੁੜਨਾ..
ਹੁੰਦੀ ਵੇਖ ਕੇ ਕੈਲੰਡਰ ਹੈਰਾਨੀ..
ਨੀ ਤੇਰੇ ਬਿਨਾਂ ਕਿੰਨੀ ਜੀ ਲਈ..
ਪੱਕਾ ਪਤਾ ਨਹੀਂ ਹਿਸਾਬ ਨਹੀਓਂ ਕੋਈ..
ਨੀ ਤੇਰੇ ਪਿੱਛੋਂ ਕਿੰਨੀ ਪੀ ਲਈ..
ਪੱਕਾ ਪਤਾ ਨਹੀਂ ਹਿਸਾਬ ਨਹੀਓਂ ਕੋਈ..
ਨੀ ਤੇਰੇ ਪਿੱਛੋਂ ਕਿੰਨੀ ਪੀ ਲਈ..
ਨੀ ਤੇਰੇ ਜਿਹਾ ਮੁੱਖ ਵੇਖ ਕੇ..
ਤੇਰੇ ਜਿਹਾ ਮੁੱਖ ਵੇਖ ਕੇ..
ਸਾਡੇ ਕਾਲਜੇ ਚ ਸੂਲ ਜਿਹੀ ਖੁਰਦੀ..
ਮਿੱਤਰਾਂ ਦੀ ਅਵਾਜ਼ ਗੋਰੀਏ..
ਮਿੱਤਰਾਂ ਦੀ ਅਵਾਜ਼ ਗੋਰੀਏ..
ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ..
ਤੂੰ ਤਾਂ ਹੁਣ ਕੀ ਮੁੜਨਾ..
ਮਿਲੇ ‘ਦੇਬੀ’ ਨੂੰ ਗੀਤ ਵਿੱਚ ਤੋਹਫ਼ੇ..
ਗੀਤਾਂ ਨੂੰ ਮਸ਼ਹੂਰੀ ਮਿਲ ਗਈ..
ਕਹਿਣ ਕੁਝ ਵੀ ਨੀ ਰੱਬ ਨੇ ਲੁਕੋਇਆ..
ਕਿ ਹਰ ਸ਼ੈਅ ਜ਼ਰੂਰੀ ਮਿਲ ਗਈ..
ਕਹਿਣ ਕੁਝ ਵੀ ਨੀ ਰੱਬ ਨੇ ਲੁਕੋਇਆ..
ਕਿ ਹਰ ਸ਼ੈਅ ਜ਼ਰੂਰੀ ਮਿਲ ਗਈ..
ਨੇੜੇ ਰਹਿਣ ਵਾਲੇ ਜਾਣਦੇ..
ਨੇੜੇ ਰਹਿਣ ਵਾਲੇ ਜਾਣਦੇ..
ਓਹਦੀ ਜ਼ਿੰਦਗੀ ਚ ਕਿਹੜੀ ਚੀਜ਼ ਥੁੜਦੀ..
ਮਿੱਤਰਾਂ ਦੀ ਅਵਾਜ਼ ਗੋਰੀਏ..
ਨੀ ਮਿੱਤਰਾਂ ਦੀ ਅਵਾਜ਼ ਗੋਰੀਏ..
ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ..
ਮਿੱਤਰਾਂ ਦੀ ਅਵਾਜ਼ ਗੋਰੀਏ..
ਨੀ ਮਿੱਤਰਾਂ ਦੀ ਅਵਾਜ਼ ਗੋਰੀਏ..
ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ..
ਨੀ ਮਿੱਤਰਾਂ ਦੀ ਅਵਾਜ਼ ਗੋਰੀਏ..
ਖਾਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ..
ਤੂੰ ਤਾਂ ਹੁਣ ਕੀ ਮੁੜਨਾ..

Leave a Reply