Bajre Da Sitta – ਬਾਜਰੇ ਦਾ ਸਿੱਟਾ – Jyotica Tangri x Noor Chahal – Punjabi Lyrics

ਬਾਜਰੇ ਦਾ ਸਿੱਟਾ..
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ..
ਰੁੱਠੜਾ ਜਾਂਦਾ ਮਾਹੀਆ..
ਰੁੱਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ..
ਬਾਜਰੇ ਦਾ ਸਿੱਟਾ..

ਬਹਿਕੇ ਤੇਰੇ ਸਾਹਵੇਂ ਸੱਜਣਾ..
ਦਿਲ ਦਾ ਹਾਲ ਸੁਣਾਵਾਂ..
ਸ਼ਾਲਾ ਕਿੱਧਰੇ ਦਿਨ ਆ ਜਾਵੇ..
ਦਰਸ਼ ਤੇਰਾ ਮੈਂ ਪਾਵਾਂ..

ਕਦੇ ਵੀ ਦੂਰ ਨਾ ਹੋਵਾਂ.. ਸ਼ਾਵਾ..
ਗ਼ਮਾਂ ਵਿੱਚ ਚੂਰ ਨਾ ਹੋਵਾਂ..
ਮਿਸ਼ਰੀ ਤੋਂ ਮਿੱਠਾ..
ਮਿਸ਼ਰੀ ਤੋਂ ਮਿੱਠਾ ਐ ਤੂੰ ਨਿੰਮ ਨਾਲੋਂ ਕੌੜਿਆ..

ਬਾਜਰੇ ਦਾ ਸਿੱਟਾ..
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ..
ਰੁੱਠੜਾ ਜਾਂਦਾ ਮਾਹੀਆ..
ਰੁੱਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿੱਚੋਂ ਮੋੜਿਆ..
ਬਾਜਰੇ ਦਾ ਸਿੱਟਾ..

ਪੱਛੋਂ ਖਾਂਦੀ ਪੂਰਾ ਸਤਾਉਂਦਾ..
ਬੱਦਲ ਅੱਗ ਹੈ ਲਾਉਂਦਾ..
ਪੁੱਛ ਦੀਆਂ ਮੈਨੂੰ ਪਈਆਂ ਕਣੀਆਂ..
ਢੋਲਾ ਕਦੋਂ ਹੈ ਆਉਂਦਾ..

ਮੈਂ ਤੇਰੇ ਨਾਲ ਹੀ ਜਿਉਣਾ.. ਸ਼ਾਵਾ..
ਤੇਰੇ ਬਿਨ ਮੈਂ ਨਹੀਂਓ ਹੋਣਾ..
ਇਸ਼ਕੇ ਤੋਂ ਬਿਨਾਂ..
ਇਸ਼ਕੇ ਤੋਂ ਬਿਨਾਂ ਕਦੇ ਕੁੱਝ ਵੀ ਨਾ ਔੜਿਆ..

ਬਾਜਰੇ ਦਾ ਸਿੱਟਾ..
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ..
ਰੁੱਠੜਾ ਜਾਂਦਾ ਮਾਹੀਆ..
ਰੁੱਠੜਾ ਜਾਂਦਾ ਮਾਹੀਆ ਵੇ ਅਸਾਂ..
ਗਲੀ ਵਿਚੋਂ ਮੋੜਿਆ..
ਬਾਜਰੇ ਦਾ ਸਿੱਟਾ..

ਦਿਲ ਮੇਰਾ ਏ ਕੱਚ ਦੀ ਕੋਠੀ..
ਨਾਜ਼ੁਕ ਨਾਜ਼ੁਕ ਕੰਧਾਂ..
ਟੁੱਟ ਨਾ ਜਾਵੇ ਕੌਲਾ ਕੋਈ..
ਬੋਲ ਨਾ ਬੋਲੀ ਮੰਦਾ..
ਜਦੋਂ ਮੈਂ ਅੰਦਰ ਜਾਵਾਂ.. ਸ਼ਾਵਾ..
ਤੇਰੀਆਂ ਆਉਣ ਸਦਾਵਾਂ..
ਮੇਰੇ ਦਿਲ ਵਿੱਚ ਯਾਰਾ..
ਮੇਰੇ ਦਿਲ ਵਿੱਚ ਯਾਰਾ ਵੇ ਤੂੰ ਪੱਕੇ ਪੈਰੀਂ ਬਹੁੜਿਆ..
ਬਾਜਰੇ ਦਾ ਸਿੱਟਾ..
ਬਾਜਰੇ ਦਾ ਸਿੱਟਾ ਵੇ ਅਸਾਂ ਤਲੀ ਤੇ ਮਰੋੜਿਆ..
ਰੁੱਠੜਾ ਜਾਂਦਾ ਮਾਹੀਆ..
ਰੁੱਠੜਾ ਜਾਂਦਾ ਮਾਹੀਆ ਵੇ ਅਸਾਂ ਗਲੀ ਵਿਚੋਂ ਮੋੜਿਆ..
ਬਾਜਰੇ ਦਾ ਸਿੱਟਾ..

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading