Suniyan Suniyan – ਸੁੰਨੀਆਂ ਸੁੰਨੀਆਂ – Juss – Punjabi Lyrics

ਓ ਸੁੰਨੀਆਂ ਸੁੰਨੀਆਂ ਰਾਤਾਂ.. ਤੇ ਰਾਤਾਂ ਦੇ ਵਿੱਚ ਤੂੰ..
ਜਦ ਵੀ ਤੈਨੂੰ ਲੱਭਾਂ.. ਤੇ ਮਿਲਜੇ ਮੈਨੂੰ ਤੂੰ..
ਸਾਰੇ ਦਿਨ ਦੀਆਂ ਗੱਲਾਂ.. ਬਹਿ ਕੇ ਦੱਸਾਂ ਮੈਂ ਤੈਨੂੰ..
ਤੂੰ ਮੈਨੂੰ ਭੁੱਲੇ ਨਾ ਕਦੇ.. ਮੈਂ ਨਾ ਭੁੱਲਾਂ ਤੈਨੂੰ..

ਓ ਸੁੰਨੀਆਂ ਸੁੰਨੀਆਂ ਰਾਤਾਂ.. ਤੇ ਰਾਤਾਂ ਦੇ ਵਿੱਚ ਤੂੰ..
ਜਦ ਵੀ ਤੈਨੂੰ ਲੱਭਾਂ.. ਤੇ ਮਿਲਜੇ ਮੈਨੂੰ ਤੂੰ..
ਸਾਰੇ ਦਿਨ ਦੀਆਂ ਗੱਲਾਂ.. ਬਹਿ ਕੇ ਦੱਸਾਂ ਮੈਂ ਤੈਨੂੰ..
ਤੂੰ ਮੈਨੂੰ ਭੁੱਲੇ ਨਾ ਕਦੇ.. ਮੈਂ ਨਾ ਭੁੱਲਾਂ ਤੈਨੂੰ..

ਤੈਨੂੰ ਮੈਂ ਮਨਾਵਾਂ.. ਤੇਰੇ ‘ਤੇ ਮਰੀ ਜਾਵਾਂ..
ਮੇਰੇ ‘ਤੇ ਤੂੰ ਮਰੇ ਹੀ ਨਾ..
ਐਦਾਂ ਨਹੀਓਂ ਹੁੰਦਾ.. ਮੈਂ ਹੀ ਕਰੀ ਜਾਵਾਂ..
ਤੇ ਤੂੰ ਮੇਰਾ ਕਰੇ ਹੀ ਨਾ..
ਤੈਨੂੰ ਮੈਂ ਮਨਾਵਾਂ.. ਤੇਰੇ ‘ਤੇ ਮਰੀ ਜਾਵਾਂ..
ਮੇਰੇ ‘ਤੇ ਤੂੰ ਮਰੇ ਹੀ ਨਾ..
ਐਦਾਂ ਨਹੀਓਂ ਹੁੰਦਾ.. ਮੈਂ ਹੀ ਕਰੀ ਜਾਵਾਂ..
ਤੇ ਤੂੰ ਮੇਰਾ ਕਰੇ ਹੀ ਨਾ..
ਓ ਝੱਲੀਆਂ ਝੱਲੀਆਂ ਬਾਤਾਂ.. ਤੇ ਬਾਤਾਂ ਦੇ ਵਿੱਚ ਤੂੰ..
ਜਦ ਵੀ ਤੰਗ ਕੋਈ ਕਰਦਾ.. ਬਸ ਕਰਦਾ ਤੂੰ ਮੈਨੂੰ..
ਮੈਂ ਹੀ ਕਰਦੀ ਗੱਲਾਂ.. ਕਿਉਂ ਨਹੀਂ ਕਰਦਾ ਤੂੰ..
ਤੂੰ ਮੈਨੂੰ ਭੁੱਲੇ ਨਾ ਕਦੇ.. ਮੈਂ ਨਾ ਭੁੱਲਾਂ ਤੈਨੂੰ..

ਓ ਖੇਲਾਂ ਨਾ ਕਦੇ ਵੀ ਤੇਰੇ ਦਿਲ ਨਾਲ ਮੈਂ..
ਹਰ ਵੇਲੇ ਰੱਖਾਂ ਤੈਨੂੰ ਮੇਰੇ ਨਾਲ ਮੈਂ..
ਮਰ ਜਾਵਾਂ ਓਥੇ ਜਿੱਥੇ ਤੂੰ ਨਾ ਮਿਲੇ..
ਝੂਠ ਨਾ ਮੈਂ ਬੋਲਾਂ ਕਦੇ ਤੇਰੇ ਨਾਲ ਮੈਂ..
ਮੇਰੀਆਂ ਜੋ ਗੱਲਾਂ.. ਤੈਨੂੰ ਬੁਰੀ ਲੱਗੇ..
ਓਹ ਗੱਲਾਂ ਕਰਾਂ ਹੀ ਨਾ..
ਤੇਰੇ ਵੱਲ ਵੇਖਾਂ.. ਤੈਨੂੰ ਹੀ ਮੈਂ ਵੇਖਾਂ..
ਹੋਰ ਵੱਲ ਮੂੰਹ ਕਰਾਂ ਹੀ ਨਾ..

ਓ ਲੰਮੀਆਂ ਲੰਮੀਆਂ ਵਾਟਾਂ.. ਤੇ ਵਾਟਾਂ ਦੇ ਵਿੱਚ ਤੂੰ..
ਮੈਂ ਤਾਂ ਚਾਹਵਾਂ ਮੇਰਾ.. ਪਰਛਾਂਵਾਂ ਬਣ ਜਾਏ ਤੂੰ..
ਨੇੜੇ ਨੇੜੇ ਰੱਖ ਲੈ ਹੱਥ ਫ਼ੜ ਕੇ ਮੈਨੂੰ..
ਤੂੰ ਮੈਨੂੰ ਭੁੱਲੇ ਨਾ ਕਦੇ.. ਮੈਂ ਨਾ ਭੁੱਲਾਂ ਤੈਨੂੰ..

ਓ ਸੁੰਨੀਆਂ ਸੁੰਨੀਆਂ ਰਾਤਾਂ.. ਤੇ ਰਾਤਾਂ ਦੇ ਵਿੱਚ ਤੂੰ..
ਜਦ ਵੀ ਤੈਨੂੰ ਲੱਭਾਂ.. ਤੇ ਮਿਲਜੇ ਮੈਨੂੰ ਤੂੰ..
ਸਾਰੇ ਦਿਨ ਦੀਆਂ ਗੱਲਾਂ.. ਬਹਿ ਕੇ ਦੱਸਾਂ ਮੈਂ ਤੈਨੂੰ..
ਤੂੰ ਮੈਨੂੰ ਭੁੱਲੇ ਨਾ ਕਦੇ.. ਮੈਂ ਨਾ ਭੁੱਲਾਂ ਤੈਨੂੰ..

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading