
ਖ਼ਬਰੇ ਕੀ ਤਾਰੇ ਕਹਿੰਦੇ..
ਤੇਰਾ ਇਹ ਨਾਮ ਨੇ ਲੈਂਦੇ..
ਸੋਹਣਿਆ ਆਜਾ ਵੇ ਤੂੰ..
ਜ਼ਿੰਦਗੀ ਬਣਾ ਜਾ ਵੇ ਤੂੰ..
ਦਿਲ ਦੇ ਸਭ ਚਾਅ ਰਹਿ ਗਏ ਨੇ..
ਜ਼ਿੰਦਗੀ ਦੇ ਰਾਹ ਰਹਿ ਗਏ ਨੇ..
ਸੁੱਕਿਆਂ ਪੱਤਿਆਂ ਨੂੰ..
ਪਾਣੀ ਮਿਲ ਜੂ ਤੂੰ ਹੱਥ ਫੜ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..
ਤੂੰ ਕਿਉਂ ਸਮਝੇ ਨਾ ਬਾਤਾਂ..
ਕਿੰਝ ਕੱਟ ਦੀ ਆਂ ਮੈਂ ਰਾਤਾਂ..
ਇਸ਼ਕ ਵਿਚ ਨੱਚਦੀ ਰਹਿੰਦੀ..
ਫ਼ੋਟੋ ਨੂੰ ਤੱਕ ਦੀ ਰਹਿੰਦੀ..
ਕਿੰਨੀਆਂ ਮੈਂ ਚਿੱਠੀਆਂ ਪਾਈਆਂ..
ਤੇਰੇ ਦਰ ਤੋਂ ਮੁੜ ਆਈਆਂ..
ਆਖਣ ਤੋਂ ਡਰਦੀ ਨੇ..
ਅੱਖਰਾਂ ਵਿੱਚ ਲਿਖਿਆ ਪੜ੍ਹ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..
ਐਵੇਂ ਨਾ ਕਰ ਤੂੰ ਸੱਜਣਾ..
ਫਿਰ ਮੇਰਾ ਜੀਅ ਨਹੀਂ ਲੱਗਣਾ..
ਸਧਰ ਕੋਈ ਬੁਣ ਲੈ ਆਕੇ..
ਮੇਰੀ ਗੱਲ ਸੁਣ ਲੈ ਆਕੇ..
ਇੱਕ ਰੀਝ ਨਿਮਾਣੀ ਦੀ ਏ..
ਸੁਣ ਲੈ ਮਰਜਾਣੀ ਦੀ ਏ..
ਉਮਰ ਵਾਲਾਂ ਦੀ ਆ ਗਈ..
ਛੇਤੀ ਘਰ ਤੂੰ ਵਰ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..
ਹੋ ਸੁੱਚੀ ਤੇਰੇ ਸ਼ਹਿਰ ਦੀ ਮਿੱਟੀ..
ਨਿਰਵੈਰ ਦੇ ਪੈਰ ਦੀ ਮਿੱਟੀ..
ਗੱਲ ਦੇ ਨਾਲ ਲਾਕੇ ਰੱਖਾਂ..
ਤੈਨੂੰ ਬੱਸ ਤੱਕਣ ਅੱਖਾਂ..
ਤੂੰ ਤਾਂ ਵੇ ਈਦ ਹੋ ਗਿਆ..
ਦਿਲ ਵਾਲੀ ਰੀਝ ਹੋ ਗਿਆ..
ਪਿਆਸੀ ਤੇਰੇ ਮੋਹ ਦੀ ਸੱਜਣਾ..
ਆ ਬਾਹਾਂ ਵਿਚ ਭਰ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..
ਮੈਂ ਤਾਂ ਉਂਝ ਤੇਰੀ ਹੀ ਹਾਂ..
ਆਪਣੀ ਵੀ ਕਰ ਲੈ ਵੇ..

Leave a Reply