
ਮੋਢੇ ਤੇ ਦਾਤੀ ਸ਼ਾਮੀ..
ਦਾਤੀ ਫਰਾ ਚੱਲੇ ਨੀ..
ਚੰਨ ਵਰਗੇ ਮੁੰਡੇ ਸੌਂਦੇ..
ਤਾਰਿਆਂ ਦੇ ਥੱਲੇ ਨੀ..
ਰੈੱਡ ਬੁੱਲ ਤੋਂ ਵੱਧ ਐਨਰਜੀ..
ਗੁੱੜ ਆਲੀਆਂ ਚਾਹਾਂ ‘ਚ..
ਸਾਡੇ ਸ਼ੁਕਰਾਨਾ ਵਸਿਆ..
ਹੋਇਆ ਏ ਸਾਹਾਂ ‘ਚ..
ਖਾਲੀ ਪੰਡ ਬੋਝ ਆਲੀ ਐ..
ਓ ਪੰਡਾ ਭਰੀਆਂ ਨੇ..
ਤਾਂ ਵੀ ਤਾਂ ਜਿਉਂਦੇ ਰਹੀਏ..
ਫ਼ਸਲਾਂ ਜਦੋਂ ਮਰੀਆਂ ਨੇ..
ਕਈ ਆਰੀ ਪੱਲੇ ਸਾਡੇ..
ਪੈਂਦਾ ਨਾ ਦਾਣਾ ਜੀ..
ਤਾਂ ਵੀ ਹੱਸ ਕੇ ਮੰਨ ਲਈਏ..
ਦਾਤੇ ਦਾ ਭਾਣਾ ਜੀ..
ਘਰ ਤੀਕਰ ਛੱਡਣ ਜਾਈਏ..
ਜਿਹੜਾ ਰਾਹ ਪੁੱਛੇ ਨੀ..
ਬੋਲਾਂ ਨਾਲ ਮਿੱਠੇ ਕਰਦੀਏ..
ਕਿੱਕਰਾਂ ਦੇ ਤੁੱਕੇ ਨੀ..
ਟੇਪਾਂ ਦੇ ਵਾਗੂੰ ਚੱਲਦੇ..
ਜਿੱਥੇ ਖੁੱਲ ਜਾਣੇ ਆ..
ਕਈ ਵਾਰੀ ਹੱਸਦੇ ਹੱਸਦੇ..
ਰੱਬ ਵੀ ਭੁੱਲ ਜਾਣੇ ਆ..
ਗੂਥੇ ਸਾਡੇ ਨਾਲ ਨੀਂ ਰਿਸ਼ਤਾ..
ਗੂੜਾ ਏ ਸਿਆਹੀ ਦਾ..
ਰੋਟੀ ਟੁੱਕ ਚੱਲੀ ਜਾਂਦੈ..
ਬੱਸ ਸ਼ੁਕਰ ਮਨਾਈ ਦਾ..
ਪੱਕਦੀ ਏ ਕਣਕ ਯਾਰਾਂ ਨੂੰ..
ਤੱਕ ਤੱਕ ਕੇ ਹੱਸਦਿਆਂ ਨੂੰ..
ਸਾਨੂੰ ਤਾਂ ਮਾਣ ਹੁੰਦਾ ਏ..
ਪਿੰਡ ਦਾ ਨਾਂ ਦੱਸ ਦਿਆਂ ਨੂੰ..
ਤੈਨੂੰ ਵੱਲ ਵੱਟ ਨੀ ਲੱਭਣੇ..
ਮੱਥੇ ਤੇ ਨੀਅਤਾਂ ਚੋਂ..
ਬਾਬਾ ਸਾਨੂੰ ਨਾਨਕ ਦਿਸਦਾ..
ਦਿਸਦਾ ਏ ਮਸੀਤਾਂ ਚੋਂ..
ਚੰਗੀ ਏਬੀਸੀ ਵੀ ਏ..
ਸਾਨੂੰ ਪਰ ਊੜਾ ਲੱਗੇ..
ਹੋਇਆ ਨੀ ਕਦੇ ਕਿਸੇ ਦੇ..
ਸੋਹਣਾ ਨਾ ਜੂੜਾ ਲੱਗੇ..
ਖੰਡੇ ਖੜਕਾ ਦਿੰਦੇ ਆ..
ਜਿਗਰੇ ਤੇ ਕੱਦਾਂ ਆਲੇ..
ਸਿੱਟ ਲੂ ਪੰਜਾਬ ਨੂੰ ਕਿਹੜਾ..
ਬੈਠੇ ਆ ਪੱਗਾਂ ਆਲੇ..
ਬੇਬੇ ਸਾਡੀ ਖੁਸ਼ ਹੋ ਜਾਵੇ..
ਕੱਦੂਆਂ ਦੀ ਵੱਲ ਚੱਲੀ ਤੇ..
ਚੌੜੇ ਹੋ ਜਾਣੇ ਆ ਨੀ..
ਪਿੰਡਾਂ ਦੀ ਗੱਲ ਚੱਲੀ ਤੇ..
ਬੋਹੜ ਦੇ ਥੱਲੇ ਬਾਬੇ..
ਬੋਹੜਾਂ ਦੀਆਂ ਸੀਪਾਂ ਨੇ..
ਸਾਨੂੰ ਜੀਅ ਭਰ ਕੇ ਰਵਾਇਆ..
ਦੇਬੀ ਦਿਆਂ ਗੀਤਾ ਨੇ..
ਗੂੜਾ ਸਾਡਾ ਨਾਮ ਮਿਲੂਗਾ..
ਲਾਲਿਆਂ ਦੀਆਂ ਵਹੀਆਂ ਤੇ..
ਚੜਦੀ ਕਲਾ ਕਹਿਕੇ ਚੜੀਏ..
ਢਲਾਵਾਂ ਢਹੀਆਂ ਤੇ..
ਖੌਰੇ ਕਿਵੇਂ ਦਹੀਂ ਜਮਾਉਂਦਾ..
ਲਾਇਆ ਘੁੱਟ ਜਾਗ ਰਕਾਨੇ..
ਸਾਰਾ ਦਿਨ ਖਾ ਜਾਂਦਾ ਏ..
ਚੁੱਲ੍ਹੇ ਤੇ ਸਾਗ ਰਕਾਨੇ..
ਦਿਲ ਜਾ ਹੀ ਲੱਗਣੋ ਹੱਟਜੇ..
ਪਿੱਛੇ ਜਦੋ ਝਾਕੀ ਦਾ..
ਭਾਵੇਂ ਉਦੋਂ ਜੰਮੇ ਨਹੀਂ ਸੀ..
ਦੁੱਖ ਪਤਾ ਚੁਰਾਸੀ ਦਾ..
ਕੀ ਤੋਂ ਸਾਨੂੰ ਕੀ ਬਣਾਤਾ..
ਉਹਨੇ ਬਾਂਹ ਫੜਕੇ ਨੀਂ..
ਲੋਕੀ ਕਪਤਾਨ ਆਖਦੇ..
ਸਭ ਓਹਦੇ ਕਰਕੇ ਨੀਂ..
ਦਿਲ ਵਰਗਾ ਸਾਫ ਚਾਦਰਾ..
ਪਰਨੇ ਤੇ ਡੱਬੀਆਂ ਨੇ..
ਨੀਅਤਾਂ ਵੀ ਭਰੀਆਂ ਨੇ ਤੇ..
ਰੂਹਾਂ ਵੀ ਰੱਜੀਆ ਨੇ..
ਦਰਸ਼ਨ ਸਾਡੇ ਮਾਖਿਓ ਮਿੱਠੇ..
ਖੂਹੀ ਦੇ ਪਾਣੀ ਨੀਂ..
ਰੂਹ ਤਾਈਂ ਤਰੋ ਤਾਜ਼ਾ ਕਰਦੀ..
ਆਥਣ ਦੀ ਬਾਣੀ ਨੀ..
ਆਥਣ ਦੀ ਬਾਣੀ ਨੀ..

Leave a Reply