
ਹਾਏ ਮੁਲਾਕ਼ਾਤ ਦੇ.. ਸੁੱਖ ਤੋਂ ਵੱਡਾ..
ਦੁੱਖ ਜੋ ਵਿੱਛੜਣ ਬਾਅਦ ਰਹਿੰਦਾ ਏ..
ਕੁੱਝ ਤਾਂ ਬੰਦਾ ਭੁੱਲ ਜਾਂਦਾ ਏ..
ਸਭ ਕੁੱਝ ਕਿੱਥੇ ਯਾਦ ਰਹਿੰਦਾ ਏ..
ਲਾਰੇ ਤੇਰੇ ਭੁੱਲ ਗਈ ਮੈਂ..
ਬੱਸ ਵਾਅਦੇ ਭੁੱਲਦੀ ਫ਼ਿਰਦੀ ਆਂ..
ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਵੇ ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਤੈਨੂੰ ਧੱਕੇ ਨਾਲ ਪਿਆਉਂਦੇ ਸੀ..
ਹਾਏ ਮੇਰਾ ਖ਼ੂਨ ਮਚਾਉਂਦੇ ਸੀ..
ਸੁਣਿਆ ਯਾਰ ਓਹ ਛੁੱਟ ਗਏ..
ਮੈਨੂੰ ਭਾਬੀ ਆਖ ਬੁਲਾਉਂਦੇ ਸੀ..
ਹਾਏ ਇੱਕ ਦੋ ਮੇਰੇ ਹਾਣ ਦੀਆਂ ਸੀ..
ਇੱਕ ਦੋ ਮੈਥੋਂ ਵੱਡੀਆਂ ਸੀ..
ਤੈਨੂੰ ਨਾਲ ਮੇਰੇ ਨਾ ਜਰਦੀਆਂ ਸੀ..
ਸੇਹਲੀਆਂ ਮੈਂ ਜੋ ਛੱਡੀਆਂ ਸੀ..
ਹੁਣ ਹਾਲ ਤੇਰਾ ਓਹ ਪੁੱਛਦੀਆਂ ਨੇ..
ਮੈਂ ਗੱਲ ਟਾਲਦੀ ਚਿਰ ਦੀ ਆਂ..
ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਵੇ ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਤੂੰ ਸਭ ਮੁੰਡਿਆਂ ਚੋਂ ਸੋਹਣਾ ਸੀ..
ਮੇਰੇ ਵਰਗੀ ਤੈਨੂੰ ਹੋਰ ਨਹੀਂ ਸੀ..
ਮੇਰਾ ਨਖ਼ਰਾ ਸਭ ਤੋਂ.. ਉੱਚਾ ਸੀ..
ਤੇਰੇ ਵਰਗੀ ਕਿਸੇ ਦੀ ਤੋਰ ਨਹੀਂ ਸੀ..
ਮੈਂ ਗਿੱਧਿਆਂ ਵਿੱਚ ਹੱਥ ਖੋਲਦੀ ਸੀ..
ਤੂੰ ਵੀ ਗੀਤ ਜੇ ਬੁਣਦਾ ਸੀ..
ਤੇਰੀ ਇੱਕ ਹਾਕ ਤੇ ਆਉਂਦੀ ਸੀ..
ਦਿਨ ਮਿਲਣ ਦਾ ਜਦ ਵੀ ਚੁਣਦਾ ਸੀ..
ਇਤਰ ਜੋਬਨ ਦਾ ਭਰੀ ਸ਼ੀਸ਼ੀ..
ਹਾਏ ਟੁੱਟ ਗਈ.. ਡੁੱਲ੍ਹਦੀ ਫ਼ਿਰਦੀ ਆਂ..
ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਵੇ ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਜਦੋਂ ਇਸ਼ਕ ਦੀ ਹੱਲਾਸ਼ੇਰੀ ਸੀ..
ਤੂੰ ਮੇਰਾ ਤੇ ਮੈਂ ਤੇਰੀ ਸੀ..
ਦੁਨੀਆਂ ਨੂੰ ਟਿੱਚ ਨਹੀਂ ਜਾਣ ਦੇ ਸੀ..
ਓਦੋਂ ਦਿਲਾਂ ‘ਚ ਕਿੰਨੀ ਦਲੇਰੀ ਸੀ..
ਜੇ ਲੇਖਾਂ ਦੇ ਨਾਲ.. ਲੜ ਜਾਂਦੇ..
ਹੱਥ ਇੱਕ ਦੂਜੇ ਦਾ ਫੜ ਜਾਂਦੇ..
ਹਾਏ ਸਾਡੇ ਵੱਸ ਕੁੱਝ.. ਹੁੰਦਾ ਜੇ..
ਵੱਸਾਂ ਵਿੱਚ ਭਦੌੜ ਦੇ ਕਰ ਜਾਂਦੇ..
ਹੁਣ ਸੋਚਾਂ ਦੇ ਝੱਖੜਾਂ ਦੇ ਵਿੱਚ..
ਕੱਲੀ ਝੁੱਲਦੀ ਫਿਰਦੀ ਆਂ..
ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਵੇ ਤੂੰ ਵੀ ਰੁੱਲਦਾ ਫਿਰਦਾ ਏ..
ਮੈਂ ਵੀ ਰੁੱਲਦੀ ਫਿਰਦੀ ਆਂ..
ਮੈਂ ਵੀ ਰੁੱਲਦੀ ਫਿਰਦੀ ਆਂ..
ਵੇ ਮੈਂ ਵੀ ਰੁੱਲਦੀ ਫਿਰਦੀ ਆਂ..

Leave a Reply