Akhar – ਅੱਖਰ – Amrinder Gill – Lahoriye – Punjabi Lyrics

ਨੀ ਮੈਂ ਤੇਰੇ ਨਾਲੋਂ ਸੋਹਣਾ ਕੋਈ ਵੀ ਵੇਖਿਆ ਨਾ
ਸੂਰਜ ਤੱਤਾ ਤੇ ਚੰਨ ਦਾਗ਼ੀ ਤਾਰੇ ਪੱਥਰ ਨੇ

ਕੋਈ ਮੁੱਲ ਨਹੀਂ ਸੀ ਥਾਂ ਥਾਂ ਰੁਲਦੇ ਫ਼ਿਰਦੇ ਸੀ
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ
ਲੋਹਾ ਪਾਰ ਲਾ ਦਿੱਤਾ ਇੱਕ ਚੰਦਨ ਦੀ ਲੱਕੜ ਨੇ

ਬਾਂਹ ‘ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ
ਮੇਰੀ ਸੁਰਤ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ

ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ
ਮਿਲਣਾ ਵਿਛੜਨਾ ਇਹ ਸੱਭ ਕਿਸਮਤ ਦੇ ਚੱਕਰ ਨੇ

ਇੱਥੇ ਕੋਈ ਨਾ ਮਿਲਦਾ ਆਪੇ ਰੱਬ ਮਿਲਾਉਂਦਾ ਏ
ਮਿਲਣਾ ਵਿਛੜਨਾ ਇਹ ਸੱਭ ਕਿਸਮਤ ਦੇ ਚੱਕਰ ਨੇ

ਜਿਹੜੇ ਇਸ ਜਹਾਨੋਂ ਇਕ ਦੂਜੇ ਤੋਂ ਵਿਛੜ ਗਏ
ਖੌਰੇ ਕੇਸ ਜਹਾਨੇ ਮੁੜ ਓਹ ਜਾ ਕੇ ਟੱਕਰਣੇ
ਖੌਰੇ ਕੇਸ ਜਹਾਨੇ ਮੁੜ ਓਹ ਜਾ ਕੇ ਟੱਕਰਣੇ

ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ
ਭਾਵੇਂ ਪੈਰਾਂ ਦੇ ਵਿੱਚ ਚੁੱਭਦੇ ਸੂਲਾਂ ਭੱਖੜ ਨੇ

ਨੀ ਮੈਂ ਤੇਰੇ ਪਿੱਛੇ ਆਖਿਰ ਤੀਕਰ ਆਉਣਾ ਏ
ਭਾਵੇਂ ਪੈਰਾਂ ਦੇ ਵਿੱਚ ਚੁੱਭਦੇ ਸੂਲਾਂ ਭੱਖੜ ਨੇ

ਮੈਨੂੰ ਪਤਾ ਨਹੀਂ ਸੀ ਇਸ਼ਕ ਤੇਰੇ ਦੀਆਂ ਕੜੀਆਂ ਨੇ
ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ ਜੱਕੜਣੇ
ਨੀ ਹੱਥ ਪੈਰ ਸੋਹਣੀਏ ਐਦਾਂ ਮੇਰੇ ਜੱਕੜਣੇ

ਨੀ ਮੈਂ ਤੇਰੇ ਨਾਲੋਂ ਟੁੱਟ ਕੇ ਇੰਜ ਸੁੱਕ ਸੜ ਜਾਣਾ
ਟੁੱਟਦੇ ਟਾਹਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ
ਟੁੱਟਦੇ ਟਾਹਣੀ ਨਾਲੋਂ ਜਿਵੇਂ ਸੋਹਣੀਏ ਪੱਤਰ ਨੇ

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading