
ਕੋਈ ਤੇਰੇ ਨਾਲ.. ਮੋਹ ਏ ਪੁਰਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਸਾਂਝ ਵੱਡੀ ਏ ਤੇ.. ਰਿਸ਼ਤਾ ਨਿਆਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਕੋਈ ਤੇਰੇ ਨਾਲ.. ਮੋਹ ਏ ਪੁਰਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਸਾਂਝ ਵੱਡੀ ਏ ਤੇ.. ਰਿਸ਼ਤਾ ਨਿਆਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਐਨੀ ਛੇਤੀ ਪੱਕੀਆਂ.. ਪ੍ਰੀਤਾਂ ਨਹੀਓਂ ਪੈਂਦੀਆਂ..
ਰੀਝਾਂ ਨੇੜੇ ਆਉਂਦਿਆਂ ਵੀ.. ਕੁੱਝ ਸਮਾਂ ਲੈਂਦੀਆਂ..
ਐਨੀ ਛੇਤੀ ਪੱਕੀਆਂ.. ਪ੍ਰੀਤਾਂ ਨਹੀਓਂ ਪੈਂਦੀਆਂ..
ਰੀਝਾਂ ਨੇੜੇ ਆਉਂਦਿਆਂ ਵੀ.. ਕਾਫ਼ੀ ਸਮਾਂ ਲੈਣ..
ਇਹਨੂੰ ਰੱਬ ਦਾ.. ਕ੍ਰਿਸ਼ਮਾ ਮੈਂ ਜਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਸਾਂਝ ਵੱਡੀ ਏ ਤੇ.. ਰਿਸ਼ਤਾ ਨਿਆਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਕੋਈ ਤੇਰੇ ਨਾਲ.. ਮੋਹ ਏ ਪੁਰਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਸੁਣਿਆ ਸੀ ਹੁੰਦੇ.. ਸੱਤ ਜਨਮਾਂ ਦੇ ਨਾਤੇ ਨੀ..
ਇਸ਼ਕੇ ਨੇ ਸਾਡੇ.. ਸੱਚ ਕਰਕੇ ਦਿਖਾਤੇ ਨੀ..
ਸੁਣਿਆ ਸੀ ਹੁੰਦੇ.. ਸੱਤ ਜਨਮਾਂ ਦੇ ਨਾਤੇ ਨੀ..
ਇਸ਼ਕੇ ਨੇ ਸਾਡੇ.. ਸੱਚ ਕਰਕੇ ਦਿਖਾਤੇ ਨੀ..
ਬੜਾ ਲੰਮਾ ਏ.. ਮੋਹਬੱਤਾਂ ਦਾ ਤਾਨਾ..
ਸਾਂਝ ਵੱਡੀ ਏ ਤੇ.. ਰਿਸ਼ਤਾ ਨਿਆਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਕੋਈ ਤੇਰੇ ਨਾਲ.. ਮੋਹ ਏ ਪੁਰਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਪਿੱਛਲੇ ਜਨਮ ਸਾਡਾ.. ਸ਼ਹਿਰ ਕਸ਼ਮੀਰ ਸੀ..
ਚੰਗਾ ਸੀ ਇਲਾਕਾ.. ਕਿਸੇ ਰਾਜੇ ਦੀ ਜਗੀਰ ਸੀ..
ਪਿੱਛਲੇ ਜਨਮ.. ਸਾਡਾ ਸ਼ਹਿਰ ਕਸ਼ਮੀਰ ਸੀ..
ਚੰਗਾ ਸੀ ਜ਼ਮਾਨਾ.. ਕਿਸੇ ਰਾਜੇ ਦੀ ਜਗੀਰ..
ਮੈਨੂੰ ਯਾਦ ਓਹ.. ਚਿਨਾਰਾਂ ਵਾਲਾ ਢਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਸਾਂਝ ਵੱਡੀ ਏ.. ਤੇ ਰਿਸ਼ਤਾ ਨਿਆਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਕੋਈ ਤੇਰੇ ਨਾਲ.. ਮੋਹ ਏ ਪੁਰਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਤੇਰੀਆਂ ਮੋਹਬੱਤਾਂ ਨੇ.. ਐਸਾ ਰਾਹੇ ਪਾਇਆ ਨੀ..
ਵੇਖ ਸਰਤਾਜ ਨੂੰ.. ਵੀ ਸ਼ਾਇਰ ਬਣਾਇਆ ਨੀ..
ਤੇਰੀਆਂ ਮੋਹਬੱਤਾਂ ਨੇ.. ਐਸਾ ਰਾਹੇ ਪਾਇਆ ਨੀ..
ਵੇਖ ਸਰਤਾਜ ਨੂੰ ਵੀ.. ਸ਼ਾਇਰ ਬਣਾਇਆ..
ਤੇਰੇ ਵਰਗਾ ਹੀ.. ਲੱਗੇ ਮੇਰਾ ਗਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਸਾਂਝ ਵੱਡੀ ਏ.. ਤੇ ਰਿਸ਼ਤਾ ਨਿਆਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਕੋਈ ਤੇਰੇ ਨਾਲ.. ਮੋਹ ਏ ਪੁਰਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਚਿੱਠੀ ਲੈਕੇ ਜਾਂਦਾ.. ਫਿਰਦੌਸੀ ਨਾਂ ਦਾ ਬਾਜ਼ ਸੀ..
ਤੇਰਾ ਨਾਂ ਸਕੀਨਾ.. ਮੇਰਾ ਨਾਂ ਸਰਤਾਜ ਸੀ..
ਨਾ ਨਾ ਨਾ..
ਚਿੱਠੀ ਲੈਕੇ ਜਾਂਦਾ.. ਫਿਰਦੌਸੀ ਨਾਂ ਦਾ ਬਾਜ਼ ਸੀ..
ਤੇਰਾ ਨਾਂ ਸਕੀਨਾ.. ਮੇਰਾ ਨਾਂ ਸਰਤਾਜ..
ਤਾਹੀਂ ਅੱਜ ਵੀ.. ਪਸੰਦ ਓਹੀ ਬਾਣਾ
ਤੂੰ ਮੰਨ ਜਾਂ ਨਾ ਮੰਨ.. ਹੀਰੀਏ..
ਸਾਂਝ ਵੱਡੀ ਏ.. ਤੇ ਰਿਸ਼ਤਾ ਨਿਆਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ.
ਕੋਈ ਤੇਰੇ ਨਾਲ.. ਤੇਰੇ ਨਾਲ.. ਮੋਹ ਏ..
ਕੋਈ ਤੇਰੇ ਨਾਲ.. ਮੋਹ ਏ ਪੁਰਾਣਾ..
ਤੂੰ ਮੰਨ ਜਾਂ ਨਾ ਮੰਨ.. ਹੀਰੀਏ..

Leave a Reply