ਹੋ ਲੋਕੀ ਦੱਸ ਦਿੰਦੇ ਮੈਂ ਤਾਂ ਚਾਰੇ ਪਾਸਿਓਂ ਬਲੌਕ..
ਦੇਖਾਂ ਕਿਸੇ ਦੇ ਕੀ ਰਿੱਝੇ ਹੁੰਦਾ ਸਾਰਿਆਂ ਨੂੰ ਸ਼ੌਂਕ..
ਹੋ ਲੋਕੀ ਦੱਸ ਦਿੰਦੇ ਮੈਂ ਤਾਂ ਚਾਰੇ ਪਾਸਿਓਂ ਬਲੌਕ..
ਦੇਖਾਂ ਕਿਸੇ ਦੇ ਕੀ ਰਿੱਝੇ ਹੁੰਦਾ ਸਾਰਿਆਂ ਨੂੰ ਸ਼ੌਂਕ..
ਹੱਥਾਂ ਪੈਰਾਂ ਵਿੱਚ ਆਜੇ ਓਹਨੂੰ ਚਾਅ ਚੜਦਾ..
ਓਥੇ ਜਦੋਂ ਪਹਿਲੀ ਪਹਿਲੀ ਪੈਂਦੀ ਆ ਸਨੋ (Snow)..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ ਓਹ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ.. ਓਹ..
ਹੋ ਸਮਾਂ ਬੀਤਿਆ ਜਿੰਨਾ ਚ ਕ਼ੈਦ ਤੱਕ ਲੈਣੇ ਆ..
ਮੇਰੇ ਕੋਲ ਪਈਆਂ ਸਾਬਤੀਆਂ ਜਿਹੜੀਆਂ..
ਪੱਟ ਹੋਣੀ ਬੈਠੀ ਹੋਊ ਕਰੋਪ (Crop) ਕਰਕੇ..
ਫ਼ੋਟੋਆਂ ਦੀ ਪੰਡ ਓਹਦੀਆਂ ਤੇ ਮੇਰੀਆਂ..
ਓਹਦੀਆਂ ਤੇ ਮੇਰੀਆਂ..
ਅੱਜ ਕੱਲ ਖੌਰੇ ਓਹਨੇ ਕੀ ਰੱਖਿਆ..
ਪਾਸਵਰਡ ਬਦਲ ਭਦੌੜ ਆਲੇ ਤੋਂ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ ਓਹ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ.. ਓਹ..
ਹੋ ਚਾਰ ਅੱਖਰਾਂ ਦਾ ਓਹਦਾ ਨਾਮ ਮਿੱਤਰੋ..
ਜਿਹੜੀ ਚੜ੍ਹਦੀ ਕਲਾ ਚ ਮਿੱਤਰਾਂ ਨੂੰ ਚਾਰ ਕੇ..
ਦੋਪਹਿਰਿਆਂ ਦੇ ਉਡਾ ਓਹ ਫਿਊਅਜ਼ ਦਿੰਦੀ ਸੀ..
ਜਦੋਂ ਚੜ੍ਹਦੀ ਸੀ ਕੋਠੇ ਜ਼ੁਲਫ਼ਾਂ ਖਲਾਰ ਕੇ..
ਹਾਏ ਜ਼ੁਲਫ਼ਾਂ ਖਲਾਰ ਕੇ..
ਫ੍ਰੀ ਮੋਡ ਗੁਰੂ ਘਰੇ ਲਾਵਾਂ ਹੋਗੀਆਂ..
ਨਾਲ ਰੱਬ ਨੂੰ ਰਲਾ ਕੇ ਕੋਈ ਲੈ ਗਿਆ ਸੀ ਖੋ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ ਓਹ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ.. ਓਹ..
ਗਵਾਇਆ ਸੌਲਮੇਟ (Soulmate) ਸ਼ੋ-ਔਫ (Show-off) ਦੇ ਪਿੱਛੇ..
ਕਈ ਵਾਰੀ ਕੱਲੀ ਬੈਠੀ ਹੋਣੀ ਸੋਚਦੀ..
ਹੋਰਾਂ ਦੇ ਫ਼ੋਨਾਂ ਤੋਂ ਦੇਖਦੀ ਸਟੋਰੀਆਂ..
ਦੱਸ ਗੀ ਸੀ ਬੀ.ਐੱਫ.ਐੱਫ ਓਸ ਦੀ..
ਹਾਏ ਫ੍ਰੇਂਡ ਓਸ ਦੀ..
ਅਰਜਨ ਅਰਜਨ ਰਹੇ ਕਰਦਾ..
ਮਿੱਤਰਾਂ ਦਾ ਫ਼ੈਨ ਓਹਦਾ ਨਿੱਕਾ ਜੋ ਬਰੋ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ ਓਹ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ ਓਹ..
ਇੱਕ ਅੱਧੇ ਗੀਤ ਚ ਨਾ ਆਉਣ ਪੂਰੀਆਂ..
ਮੈਂ ਕੀ ਕੀ ਸੁਣਾਵਾਂ ਗੱਲਾਂ ਹੋਰ ਬਹੁਤ ਨੇ..
ਅੰਬਰਾਂ ਤੋਂ ਵੱਡੇ ਸਿਗੇ ਵਾਅਦੇ ਨਾਰ ਦੇ..
ਮੈਂ ਹੁਣ ਤੱਕ ਸਾਂਭੇ ਸਕ੍ਰੀਨਸ਼ੋਟ ਨੇ..
ਸਕ੍ਰੀਨਸ਼ੋਟ ਨੇ..
ਨੀ ਜਦੋਂ ਦਸਾਂ ਦੇ ਹੁੰਦੇ ਸੀ ਸੌ ਮੈਸਜ ਫ਼ਰੀ..
ਓਹਨਾਂ ਟਾਇਮਾਂ ਚ ਪੱਟੀ ਸੀ ਮੈਂ.. ਰਾਹਾਂ ਚ ਖਲੋ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ ਓਹ..
ਬੇਗਾਨੀਆਂ ਰਾਤਾਂ ਦੀ ਫਿਰੇ ਚੁੱਪ ਤੋੜਦੀ..
ਗੱਲਾਂ ਕਰਦੀ ਹੋਊ ਗੈਰਾਂ ਦੇ ਸਰ੍ਹਾਣੇ ਬੈਠੀ ਓਹ..

Leave a Reply