Kingpin – ਕਿੰਗਪਿਨ – Tarsem Jassar – Punjabi Lyrics

ਜ਼ੋਰਾਂ ਸਿਰੋਂ ਉੱਠੇ ਆ ਸ਼ਿਫਾਰਸ਼ਾਂ ਤੋਂ ਨੀ..
ਦੂਰ ਰਹਿੰਦਾ ਯਾਰ ਤੇਰਾ ਪਾਲਿਸ਼ਾਂ ਤੋਂ ਨੀ..
ਮਿੰਨਤਾਂ ਨੀ ਮਾਰੀਆਂ ਓਹ ਛਿੱਟੇ ਨਹੀਓਂ ਮਾਰੇ..
Aggressive ਹੀ ਚੱਲੇ ਦੂਰ ਆਲਸਾਂ ਤੋਂ ਨੀ..

ਜ਼ੋਰਾਂ ਸਿਰੋਂ ਉੱਠੇ ਆ ਸ਼ਿਫਾਰਸ਼ਾਂ ਤੋਂ ਨੀ..
ਦੂਰ ਰਹਿੰਦਾ ਯਾਰ ਤੇਰਾ ਪਾਲਿਸ਼ਾਂ ਤੋਂ ਨੀ..

ਹੋ ਪਿੱਠਾਂ ਉੱਤੇ ਟੰਗੇ ਓਵਰ ਅੰਡਰਾਂ ਦੇ ਬੈਗ..
ਗੱਡੀਆਂ ਚ ਲਮਕਦੇ ਮੁੱਛਾਂ ਆਲੇ ਟੈਗ..
Beretta ਆਲੀ ਜੈਕਟ ਚ ਰੌਂਦ ਫਿਰੇ ਤੁੰਨੀ..
ਯਾਰਾਂ ਨਾਲ ਲਾਊਡ ਵੈਰੀ ਹੋਈ ਜਾਂਦੇ ਗੈਗ..

ਜੀਹਨੇ ਲਏ ਬਦਲੇ ਤੇ ਲੰਡਨ ਚ ਠੋਕੇ..
Age ਦੇ ਹਿਸਾਬ ਨਾਲ ਓਹਦੇ ਲੱਗੇ ਪੋਤੇ..
ਸਾਡੇ ਆਲੇ ਜ਼ਾਲਿਮਾਂ ਦੇ ਖੋਲੀ ਆਉਂਦੇ ਖੋਪੇ..
ਊਧਮ ਸਿਓਂ ਦੇ ਫ਼ੱਟ ਲੱਗਦੇ ਨੀ ਟੋਪੇ..

ਓ ਪਿਆ ਯਾਰ ਨੂੰ ਜੇ ਹੱਥ..
ਫੇਰ ਚਲਾਉਣੀ ਪੈਂਦੀ ਗੋਲੀ ..
ਵਿਹਲੀ ਜਨਤਾ ਨੂੰ ਜਾਣ ਦੀ ਨੀ..
ਐਡੀ ਵੀ ਨੀ ਭੋਲੀ..
ਦੇਖਣੇ ਨੂੰ Rude.. ਮੁੰਡੇ Nature ਦੇ ਜੌਲੀ..
ਜੱਸੜਾਂ ਦਾ ਪੁੱਤ.. ਥੱਲੇ ਮਾਰਵਾੜੀ ਘੋੜੀ..
ਓ ਵੈਰੀ ਚੇਂਜ ਹੋ ਗਏ..
ਸਾਡੇ ਯਾਰ ਚੇਂਜ ਹੋਏ ਨੀ..
ਵਰਤਕੇ  ਯਾਰਾਂ ਨੂੰ..
ਓਹ ਆਪ ਖੜ੍ਹੇ ਹੋਏ ਨੀ..
ਨਾ ਸਿੱਟਿਆ ਕਿਸੇ ਨੂੰ ਡਿੱਗ ਡਿੱਗ ਉੱਠੇ ਆ..
ਜਿੱਦਣ ਦੇ ਦੇਖੇ ਨੇ.. ਡ੍ਰੀਮ ਅਸੀਂ ਸੋਏ ਨੀ..

ਓਹ ਨਿਭੇ ਯਾਰੀ ਨੀਤਾਂ ਨਾਲ.. ਨਾ ਕੇ ਪੈਸੇ ਨਾਲ..
ਗੱਡੀ ਵਿੱਚ ਨਾਲ ਜੇਹੜੇ ਹਿੱਕਾਂ ਆਲੇ ਵਾਲ..
ਭੁੱਖੇ ਕੱਠੇ ਰੱਜੇ ਕੱਠੇ.. ਕੱਠੇ ਕਠਿਆਂ ਦੇ ਹਾਲ..
ਜਿੱਥੇ ਲਾਈ ਯਾਰੀ ਓਥੇ ਪਾਏ ਨੀ ਬਵਾਲ..

ਬੈਠੇ ਅਸੀਂ ਆ ਪੰਜਾਬ..
ਸਾਡਾ ਸਰੀ ਬੈਠਾ ਝਿੰਜਰ ਏ..
ਜਿਹੜੇ ਭਿੜੇ ਸਾਡੇ ਨਾਲ..
ਕਬਰਾਂ ਚ ਪਿੰਜਰ ਏ..

ਸੱਚੇ ਨਾਲੇ ਕੌੜੇ ਪਰ ਫਾਇਦੇਮੰਦ ਬੜੇ..
ਜਿਵੇਂ ਹੁੰਦਾ ਸੋਹਣੀਏ ਨੀ..
ਖਾਧਾ ਹੋਇਆ Ginger ਆ..

ਸੀ ਲੋੜ ਜ਼ਿੰਦਗੀ ਦੀ ਬੰਪ ਮਾਰੇ..
ਹਰਡਲਾਂ ਦੇ ਜੰਪ..
ਰੋਹਬ ਅੱਖੀਂ ਡੌਲੇ ਪੰਪ  ਮਾਰੇ  ਕੱਢੇ ਨੇ ਸਲੰਪ..
ਕਰੇ ਸੁਪਨੇ ਨਾ ਡੰਪ ਅੱਜ ਨੋਟਾਂ ਦੇ ਨੇ ਲੰਪ..
ਨਿੱਕੀ ਸੋਚ ਵਾਲੇ ਕੱਠੇ ਕਰੀ ਜਾਂਦੇ ਰੰਪ..

ਹਰੇਕ ਮੂਹਰੇ ਝੁਕੀ ਜਾਈਏ ਇੰਨੀ ਨਰਮਾਈ ਨੀ..
ਫ਼ਤਹਿਗੜ੍ਹ ਸਾਹਿਬੋਂ ਉੱਠ ਕੀਤੀ ਆ ਚੜਾਈ ਨੀ..
ਤੇਰੇ ਲੂਮਿਨਾਤੀਆਂ ਨਾਲ ਸੀਟੀ ਨਾ ਰਲਾਈ ਨੀ..
ਪੱਗ ਬੰਨੀ ਸਿਰ ਤੇ ਜੇ  ਲਾਜ਼ ਕਦੇ ਲਾਈ ਨੀ..

ਹੋ Alloy ਪਾਉਣ ਬੋਲੀਆਂ ਤੇ..
ਥਾਪੀ ਲਾਉਂਦੇ ਟਾਇਰ ਨੇ..
ਘੋੜਿਆਂ ਨਾਲ ਯਾਰੀ..
ਦੋ ਕੁ ਖੱਚਰਾਂ ਨਾਲ ਵੈਰ ਨੇ..

ਸਰੂਰ ਚਧੋ ਪੈਰ ਨੇ..
ਦੇਖੀ ਲਾਉਂਦੇ ਲਹਿਰ ਨੇ..
ਗੁੱਟਾਂ ਤੇ ਓਮੇਗਾ..
ਸਾਡੇ ਗੁਚੀਆਂ ਚ ਪੈਰ ਨੇ..

ਓਹ ਮੂਨ ਵਾਂਗੂੰ ਸ਼ਾਮ ਜੇ ਨੂੰ ਨਿਕਲਦੇ ਚੋਬਰ..
Cop ਕਰਦੇ ਸੀ ਸਾਰੇ ਮਿਲੇ ਸੋਬਰ..
ਕਾਲੇ ਸ਼ੀਸ਼ਿਆਂ ਚੋਂ ਜੱਟ ਰੋਲ ਕਰੇ ਮੁੱਛ..
ਲੰਘੇ ਜੱਸੜ ਹੋਣੀ ਨੇ ਰਹੀ ਨਾਲ ਦੀ ਨੂੰ ਪੁੱਛ..

ਅੱਲ੍ਹੜਾਂ ਦੇ ਸੋਹਣੀਏ ਨੀ ਫੜ੍ਹ ਦੇ ਨਾ ਗੁੱਟ..
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ..
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ..
ਅਣਖੀ ਜੇ ਜੱਟ ਸਰਦਾਰਾਂ ਦੇ ਨੇ ਪੁੱਤ.. !!

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading