
ਤੈਨੂੰ ਨੀ ਖਬਰਾਂ.. ਤੇਰੀਆਂ ਨਜ਼ਰਾਂ..
ਮੇਰੀਆਂ ਸੱਧਰਾਂ ਨੂੰ..
ਮਿੱਠਾ ਮਿੱਠਾ.. ਦੇਗੀਆਂ ਛਿੱਟਾ..
ਇਸ਼ਕ ਦੇ ਫੁੱਲ ਲੱਗੇ.. !!
ਮੌਤ ਬਣ ਜਾਵੀਂ.. ਮੇਰੇ ਕੋਲ ਆਵੀਂ..
ਮੈਂ ਗਲ ਤੈਨੂੰ ਲਾਊਂਗਾ..
ਚਾਹੇ ਕੋਈ ਲੁੱਟੇ.. ਕੁੱਟੇ.. ਪਿੱਟੇ..
ਨੀ ਜੋ ਵੀ.. ਮੁੱਲ ਲੱਗੇ.. !!
ਤੇਰਾ ਚੇਹਰਾ.. ਰੱਬ ਹੈ ਮੇਰਾ..
ਦੇਖਦਾ ਰਹਿਣਾ ਮੈਂ..
ਤੂੰ ਵੀ ਕਦੇ ਤੱਕ ਲਾ.. ਨੀ ਦਿਲ ਮੇਰਾ ਰੱਖ ਲੈ..
ਤੇਰਾ ਕੀ ਮੁੱਲ ਲੱਗੇ.. !!
ਤੇਰੇ ਪਿੰਡ ਗੇੜਾ.. ਛੱਡਾਂ ਦਿਨ ਕਿਹੜਾ..
ਕਿ ਦਿਲ ਜੇਹਾ ਲਗਦਾ ਨਹੀਂ..
ਅੱਖਾਂ ਨਾਲ ਲਿਖਦੀ.. ਜਦੋਂ ਨੀ ਦਿਖਦੀ..
ਹੋ ਗਈ ਕੋਈ ਭੁੱਲ ਲੱਗੇ.. !!
ਜਦੋਂ ਤੂੰ ਹੱਸਦੀ.. ਦਿਲਾਂ ਵਿੱਚ ਧਸਦੀ..
ਜਾਨ ਕੱਢ ਲੈਣੀ ਏ..
ਸੋਹਣੀ.. ਸੋਹਣੀ ਏ.. ਪੱਟ ਹੋਣੀ..
ਕੁਦਰਤ ਕੁਲ ਲੱਗੇ.. !!
Puda ਸੜਕ ਤੇ.. ਐਕਸੀਡੈਂਟ..
ਬੜਾ Decent ਹੋਇਆ..
ਮੈਂ ਤੁਰਿਆ ਤੁਰਿਆ.. ਰੇਤ ਬਣ ਭੁਰਿਆ..
ਹਨੇਰੀ ਗਈ ਝੁੱਲ ਲੱਗੇ.. !!
ਫੋਰਟਿਸ ਕੋਲੇ.. ਕਿੰਨੇ ਦਿਲ ਰੋਲੇ..
ਚੌਕ ਤੇ ਮੈਂ ਖੜਦਾ..
ਜਦੋਂ ਤੂੰ ਤਕਿਆ.. ਗਿਆ ਮੈਂ ਚੱਕਿਆ..
ਨੀ ਮਿਲ ਗਈ ਖੁੱਲ੍ਹ ਲੱਗੇ.. !!
ਅੱਖਾਂ ਮਸੂਮ ਚ.. ਨਾ ਮਾਲੂਮ..
ਜੇਹਾ ਸੁਰਮਾ ਪਾਇਆ..
ਸ਼ਾਂਤ ਸੀ ਝੀਲ.. ਹੋਇਆ ਇੰਝ ਫੀਲ਼..
ਹੋਈ ਹਿਲ਼ ਜੁਲ਼ ਲੱਗੇ.. !!
ਸ਼ਹਿਦ ਤੋਂ ਮਿੱਠੀਆਂ.. ਲਿਖੁੰਗਾ ਚਿੱਠੀਆਂ..
ਤੂੰ ਪੜ੍ਹ ਬੱਸ ਵਿਚ ਬਹਿਕੇ..
ਇੱਕ ਇੱਕ ਅੱਖਰ.. ਦੇਸੀ ਸ਼ੱਕਰ..
ਦੇ ਹੀ ਤੁਲ ਲੱਗੇ.. !!
ਤੇਰੀ ਆਵਾਜ਼.. ਜਿਵੇਂ ਕੋਈ ਸਾਜ਼..
ਸੁਣਨ ਨੂੰ ਦਿਲ ਕਰਦੈ..
ਮੈਂ ਤੈਨੂੰ ਮਨਾਵਾਂ.. ਕਿਵੇਂ ਉੱਡ ਆਵਾਂ..
ਕਿਵੇਂ ਕੋਈ ਟੁੱਲ ਲੱਗੇ.. !!
ਕਿੰਨਾ ਚਿਰ ਚੋਰੀ ਚੋਰੀ..
ਸ਼ੀਸ਼ੇ ਦੀ ਮੋਰੀ ਸਾਥ ਦੇਉ..
ਹੋਣਗੀਆ ਵਸਲਾਂ.. ਜਦੋਂ ਇਹਨਾਂ ਗ਼ਜ਼ਲਾਂ..
ਨੂੰ ਤੇਰੇ ਬੁੱਲ੍ਹ ਲੱਗੇ.. !!
ਤੈਨੂੰ ਨੀ ਖਬਰਾਂ.. ਤੇਰੀਆਂ ਨਜ਼ਰਾਂ..
ਮੇਰੀਆਂ ਸੱਧਰਾਂ ਨੂੰ..
ਮਿੱਠਾ ਮਿੱਠਾ.. ਦੇਗੀਆਂ ਛਿੱਟਾ..
ਇਸ਼ਕ ਦੇ ਫੁੱਲ ਲੱਗੇ.. !!

Leave a Reply