Daaru Sasti –  ਦਾਰੂ ਸਸਤੀ – Arjan Dhillon – Punjabi Lyrics


ਹੋ ਕਿਸੇ ਦਾ ਵੀ ਨਹੀਂ ਚੰਡੀਗੜ੍ਹ.. ਨਾ ਤੇਰਾ ਏ ਨਾ ਮੇਰਾ ਏ..
ਬਹਾਦਰ ਨੇ ਭਰਜਾਈਆਂ ਅਰਗੇ.. ਵਿਚ ਫਲੈਟਾਂ ਡੇਰਾ ਏ..
ਧਾਰਾਂ ਕੱਢਦੀਏ ਸ਼ਹਰਨ ਹੋਜੇਗੀ.. ਜੱਟਾਂ ਦੀ ਵੈਰਨ ਹੋਜੇ ਗੀ..
ਜੇ ਤੂੰ ਕਿਧਰੇ ਆਗੀ ਕਮਲੀਏ.. ਕਿਰਨ ਤੋਂ ਕੇਰਨ ਹੋਜੇ ਗੀ..
ਹੋ ਸੜਕਾਂ ਦੀ ਲਹਿਰ ਕਢਾਉਂਦੀ ਆ.. ਮੰਡੀਰ ਜੀ ਬਾਹਲੀ ਮਸਤੀ ਆ..
ਇੱਕ ਤਾਂ ਹੁਸਨ ਦੀ ਹੱਦ ਨੀ ਨਖ਼ਰੋ.. ਉੱਤੋਂ ਦਾਰੂ ਸਸਤੀ ਆ.. !!

ਉਹ ਹਿੱਕ ਤੇ ਲੜ੍ਹਦੇ 8-9-11 ਨੀ.. ਜਿੱਥੇ ਦਿਸਣ ਬਾਹਰਲੀਆਂ ਕਾਰਾਂ ਨੀ..
ਵੈਲੀ ਮਾਰਦੇ ਫਿਰਦੇ ਮਾਰਾਂ ਨੀ..
ਉਹ ਲਾਉਣ ਨਾ ਪੇਚੇ ਵਾਈਨ ਪਾਉਂਦੀ..  ਪੇਚੇ ਵੀ ਆਫਟਰ ਨਾਇਨ ਪਾਉਂਦੀ..
ਮੂਨਰੂਫ਼ ਖੋਲਕੇ ਸਾਈਡ ਲਾਉਂਦੀ..

ਹਾਏ ਨੀ ਕੱਚਾ ਨਾਂ ਤਾਂ ਯਾਰ ਹੀ ਲੈਂਦੇ ਆ.. ਨੀ ਮੈਨੂੰ ਅਰਜਨ ਅਰਜਨ ਕਹਿੰਦੇ ਆ..
ਉਹ ਜੁੱਤੀਆਂ ਆਲੇ ਚੋਬਰ ਪਿੱਛੇ.. ਹੀਲ ਨਾਰਾਂ ਦੀ ਘਸਦੀ ਆ..
ਇੱਕ ਤਾਂ ਹੁਸਨ ਦੀ ਹੱਦ ਨੀ.. ਨਖ਼ਰੋ ਉੱਤੋਂ ਦਾਰੂ ਸਸਤੀ ਆ.. !!

ਉਹ ਬਿੱਲੋ ਚਿੱਟੇ ਪਾਏ ਹੁੰਦੇ ਨੀ.. ਜਦੋਂ ਜੁੜਨ ਜੱਟਾਂ ਦੇ ਮੁੰਡੇ ਨੀ..
ਥਾਣਿਆਂ ਦੇ ਖੜਕਣ ਕੁੰਡੇ ਨੀ..
ਅੱਖ ਕਾਰਾਂ ਉੱਤੋਂ ਤਿਲਕੇ ਨੀ.. ਤੁਰੇ ਜੋਰ ਨਾ ਦਬਕਾ ਮਿਲਕੇ ਨੀ..
ਜਿਹੜਾ ਅੜਿਆ ਰਖਦੀਏ ਛਿਲਕੇ ਨੀ..
ਉਹ ਲਿਸ਼ਕਣ ਆਲੇ ਬਟ ਬਿੱਲੋ..  ਨੀ ਸਾਨੂੰ ਅੱਤ ਵੀ ਆਖੇ ਅੱਤ ਬਿੱਲੋ..
ਮਿੱਤਰਾਂ ਦਾ ਕਿੰਨਾ ਮਾਣ ਤਾਣ.. ਪਿੰਡ ਜਾ ਜਾ ਜਨਤਾ ਦਸਦੀ ਆ..
ਇੱਕ ਤਾਂ ਹੁਸਨ ਦੀ ਹੱਦ ਨੀ ਨਖ਼ਰੋ.. ਉੱਤੋਂ ਦਾਰੂ ਸਸਤੀ ਆ.. !!

ਉਹ ਖਾਤੇ ਕਾਹਦੇ ਖੂਹ ਨੇ ਬੱਲੀਏ.. ਜੱਟ ਜੰਨਤ ਦੀ ਜੂਹ ਨੇ ਬੱਲੀਏ..
ਤੇਰੇ ਸ਼ਹਿਰ ਦੀ ਰੂਹ ਨੇ ਬੱਲੀਏ..
ਉਹ ਕਦੋਂ ਮੋੜਾ ਪੈਣਾ ਰੁੱਤਾਂ ਨੂੰ.. ਨੀ ਮਾਵਾਂ ਡੀਕਨ ਪੁੱਤਾਂ ਨੂੰ..
ਨੀ ਜਿਵੇਂ ਚੁੰਨੀਆ ਡੀਕਣ ਗੁੱਤਾਂ ਨੂੰ..
ਉਹ ਜਿਵੇਂ ਨਾਰਾਂ ਨੂੰ ਪੇਕਾ ਨੀ.. ਕੱਲਾ ਲੈਣ ਆਉਂਦੇ ਆ ਠੇਕਾ ਨੀ..
ਚੱਲੇ ਪੈਰਿਸ ਦੇ ਫੈਸ਼ਨ ਨੇ.. ਆੜਤਾਂ ਦੀ ਚੂੜੀ ਕਸਤੀ ਆ..
ਇੱਕ ਤਾਂ ਹੁਸਨ ਦੀ ਹੱਦ ਨੀ ਨਖ਼ਰੋ.. ਉੱਤੋਂ ਦਾਰੂ ਸਸਤੀ ਆ.. !!

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading