Hasse – ਹਾਸੇ – Nirvair Pannu – MAJESTIC – Punjabi Lyrics

ਹੋ ਦਿਲ ਤੇ ਮਾਰਣ ਲਿਸ਼ਕੋਰਾਂ
ਚੁੰਨੀਆਂ ਦੇ ਗੋਟੇ ਜੋ
ਸਾਡੇ ਨਾਲ ਫ਼ਿਰੇ ਲੜਾਉਂਦੀ
ਓ ਅੱਖੀਆਂ ਦੇ ਜੋਟੇ ਜੋ
ਦੱਸ ਜਾ ਅੱਜ ਸ਼ਹਿਰ ਗਰਾਵਾਂ
ਜਿੱਥੇ ਤੇਰੇ ਵਾਸੇ ਨੀਂ
ਖਿੜ੍ਹਦਾ ਸਰਦਾਰ ਵੇਖ਼ ਕੇ
ਅੱਲ੍ਹੜੇ ਤੇਰੇ ਹਾਸੇ ਨੀਂ
ਖਿੜ੍ਹਦਾ ਸਰਦਾਰ ਵੇਖ਼ ਕੇ

ਚੰਨ ਵਰਗੀਏ ਨਾਮ ਤੇਰਾ ਨੀਂ
ਅੰਬਰਾਂ ਤੇ ਖੁਣਨਾ ਚਾਹੁਣਾ
ਤੰਦ ਇਸ਼ਕ ਦੀ ਨਾਲ ਤੇਰੇ ਮੈਂ
ਅੱਲ੍ਹੜੇ ਨੀਂ ਬੁਣਨਾ ਚਾਹੁਣਾ
ਜਾਂ ਤਾਂ ਤੂੰ ਮੁੰਦਰੀ ਦੇ ਜਾ
ਜਾਂ ਦੇ ਜਾ ਕਾਸੇ ਨੀਂ
ਖਿੜ੍ਹਦਾ ਸਰਦਾਰ ਵੇਖ਼ ਕੇ
ਅੱਲ੍ਹੜੇ ਤੇਰੇ ਹਾਸੇ ਨੀਂ
ਖਿੜ੍ਹਦਾ ਸਰਦਾਰ ਵੇਖ਼ ਕੇ

ਹੋ ਤੁਰਦੀ ਦੀ ਝਾਂਜਰ ਛਣਕੇ
ਰੱਖਦੀ ਪੱਬ ਵਾਰੋ ਵਾਰੀ
ਮੱਥੇ ਦੀ ਲੱਟ ਚੋਂ ਦਿਸਦੀ
ਹਰਮਨ ਨੂੰ ਦੁਨੀਆਂ ਸਾਰੀ
ਇੱਕ ਪਾਸੇ ਜੱਗ ਸਾਰਾ ਗੱਲ
ਤੇਰੀ ਇੱਕ ਪਾਸੇ ਨੀਂ
ਖਿੜ੍ਹਦਾ ਸਰਦਾਰ ਵੇਖ਼ ਕੇ
ਅੱਲ੍ਹੜੇ ਤੇਰੇ ਹਾਸੇ ਨੀਂ
ਖਿੜ੍ਹਦਾ ਸਰਦਾਰ ਵੇਖ਼ ਕੇ

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading