Maye Ni – ਮਾਏ ਨੀਂ – Gulab Sidhu x Ashar – Punjabi Lyrics

ਆਪ ਸਜਾ ਕੇ ਸਾਰੇ ਸੁਪਨੇ..
ਆਪੇ ਚੰਦਰਾ ਚੂਰ ਕਰ ਗਿਆ..
ਖੌਰੇ ਸੀ ਕੈਸੀ ਮਜ਼ਬੂਰੀ..
ਮੈਨੂੰ ਵੀ ਮਜ਼ਬੂਰ ਕਰ ਗਿਆ..
ਹਾਮੀ ਸੀ ਮੇਰੀ ਹਾਂ ਵਿੱਚ ਭਰਦਾ..
ਹਾਂ ਵਿੱਚ ਭਰਦਾ..
ਮੇਰੀ ਨਾਂਹ ਨੂੰ ਨਾਂਹ ਕਹਿੰਦਾ ਸੀ..
ਮਾਏ ਨੀਂ ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..
ਮਾਏ ਨੀਂ ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..

ਮਾਂ ਨੀਂ ਮਾਂ ਮੈਨੂੰ ਦੇ ਦਿਲਾਸੇ..
ਕਹਿ ਓਹਨੂੰ ਮੇਰੇ ਮੋੜ੍ਹਦੇ ਹਾਸੇ..
ਕੀ ਕਰਾਂ ਮੈਨੂੰ ਦੱਸ ਨੀਂ ਮਾਏ..
ਬੁੱਕਲ ਦੇ ਵਿੱਚ ਰੱਖ ਨੀਂ ਮਾਏ..
ਚੱਲਦਾ ਮਾਂ ਕਿਉਂ ਵੱਸ ਨਹੀਂ ਹੁੰਦਾ..
ਕਿਉਂ ਸਾਡੇ ਕੁੱਝ ਹੱਥ ਨਹੀਂ ਹੁੰਦਾ..
ਸੁਪਨਾ ਮਾਂ ਸੁਪਨਾ ਹੀ ਹੁੰਦਾ..
ਕਾਹਤੋਂ ਸੁਪਨਾ ਸੱਚ ਨਹੀਂ ਹੁੰਦਾ..
ਤੇਰੇ ਤੇ ਹੀ ਮੁੱਕਦੀ ਦੁਨੀਆਂ..
ਲੈਕੇ ਮੇਰਾ ਨਾਂ ਕਹਿੰਦਾ ਸੀ..
ਮਾਏ ਨੀਂ..
ਮਾਏ ਨੀਂ ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..
ਮਾਏ ਨੀਂ ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..

ਮੇਰੇ ਅੰਦਰੋਂ ਰੂਹ ਮੇਰੀ ਨੂੰ..
ਜੀਣ ਜੋਗਾ ਕਿਉਂ ਕੱਢ ਕੇ ਲੈ ਗਿਆ..
ਜਾਪ ਰਿਹਾ ਕੋਈ ਅੰਗ ਜਿਸਮ ਦਾ..
ਜਿੱਦਾਂ ਕੋਈ ਵੱਢ ਕੇ ਲੈ ਗਿਆ..

ਮੇਰੇ ਅੰਦਰੋਂ ਰੂਹ ਮੇਰੀ ਨੂੰ..
ਜੀਣ ਜੋਗਾ ਕਿਉਂ ਕੱਢ ਕੇ ਲੈ ਗਿਆ..
ਜਾਪ ਰਿਹਾ ਕੋਈ ਅੰਗ ਜਿਸਮ ਦਾ..
ਜਿੱਦਾਂ ਕੋਈ ਵੱਢ ਕੇ ਲੈ ਗਿਆ..
ਪਹਿਲਾਂ ਸੀ ਸਭ ਜਾਣਦਾ ਜਿੱਦਾਂ..
ਖੌਰੇ ਮੈਨੂੰ ਤਾਂ ਕਹਿੰਦਾ ਸੀ..
ਤਾਂ ਕਹਿੰਦਾ ਸੀ.. ਤਾਂ ਕਹਿੰਦਾ ਸੀ..
ਮਾਏ ਨੀਂ ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..
ਮਾਏ ਨੀਂ ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..

ਦਿਨ ਨੀਂ ਪੁੱਛਦਾ ਰਾਤ ਨੀਂ ਪੁੱਛਦਾ..
ਕੈਸੇ ਨੇ ਹਲਾਤ ਨੀਂ ਪੁੱਛਦਾ..
ਜੀਹਨੇ ਤੇਰੇ ਘਰ ਢੁੱਕਣਾ ਸੀ..
ਹੁਣ ਓਹ ਮੇਰੀ ਬਾਤ ਨੀਂ ਪੁੱਛਦਾ..
ਕਵਿਤਾ ਵਰਗੀ ਧੀ ਤੇਰੀ ਨੂੰ..
ਓਹਦੇ ਵਰਗਾ ਗੀਤ ਨੀਂ ਮਿਲਣਾ..
ਲੱਖਾਂ ਲੋਕੀ ਮਿਲ ਜਾਣੇ ਨੇ..
ਪਰ ਸੰਧੂ ਕੁਲਦੀਪ ਨੀਂ ਮਿਲਣਾ..
ਝੂਠੀ ਹੀ ਸੀ ਜਿਹੜੀ ਮੈਨੂੰ..
ਦਿਲ ਵਿੱਚ ਤੇਰੀ ਥਾਂ ਕਹਿੰਦਾ ਸੀ..
ਮਾਏ ਨੀਂ ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..
ਮਾਏ ਨੀਂ.. ਮੈਨੂੰ ਛੱਡ ਕੇ ਤੁਰ ਗਿਆ..
ਤੈਨੂੰ ਵੀ ਜੋ ਮਾਂ ਕਹਿੰਦਾ ਸੀ..

ਸੁੱਖ ਅੰਮੀਏ ਕੋਈ ਸੁੱਖ ਮੇਰੇ.. ਲਈ..
ਦੁੱਖ ਜੋ ਮੇਰਾ ਕੱਟਿਆ ਜਾਵੇ..
ਜਾਂ ਤਾਂ ਧੜਕਣ ਸਾਥ ਹੀ ਛੱਡਜੇ..
ਜਾਂ ਓਹ ਮੇਰਾ ਸਾਥ ਨਿਭਾਵੇ..

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading