
ਓ ਸੁਣੀਂ ਸੁਣੀਂ ਸਾਡੇ ਕੋਲ ਆਰ ਪਾਰ ਦੀਆਂ ਗੱਲਾਂ
ਕਈ ਗੁੱਸੇ ਦੀਆਂ ਕਈ ਨੇ ਪਿਆਰ ਦੀਆਂ ਗੱਲਾਂ
ਬੈਠੀ ਪਾਰ ਨੀਂ ਸਮੁੰਦਰਾਂ ਤੋਂ ਭੇਜਦੀ ਕਲਿੱਪ
ਅਸੀਂ ਵੱਟਾਂ ਉੱਤੇ ਬਹਿਕੇ ਪੀਈਏ ਚਾਹਵਾਂ ਸਿੱਪ ਸਿੱਪ
ਓ ਤੇਰੇ ਸ਼ਹਿਰ ਵਿੱਚ ਕੌਫੀਆਂ ਦਾ ਚੱਲਿਆ ਰਿਵਾਜ਼
ਬਾਹਲਾ ਔਨਲਾਈਨ ਰਹਿਣਾ ਇਹ ਸਾਡਾ ਨੀਂ ਅੰਦਾਜ਼
ਵੇਲਾ ਕਣਕਾਂ ਦਾ ਮੱਠੀ ਮੱਠੀ ਕੰਡ ਦਾ ਸਰੂਰ
ਰਹਿੰਦਾ ਸਿਖ਼ਰ ਦੁਪਹਿਰ ਵਿੱਚ ਠੰਢ ਦਾ ਸਰੂਰ
ਨੀਂ ਮੈਂ ਨਵਿਆਂ ਦੇ ਖੇਖਣਾਂ ‘ਚ ਰਾਜ਼ੀ ਨਹੀਓਂ ਜਾ ਕੇ
ਜੇ ਸਕੂਨ ਲੈਣਾ ਸੁਣੀ ਨਿਰਵੈਰ ਪੰਨੂ ਲਾ ਕੇ
ਨੀਂ ਮੈਂ ਨਵਿਆਂ ਦੇ ਖੇਖਣਾਂ ‘ਚ ਰਾਜ਼ੀ ਨਹੀਓਂ ਜਾ ਕੇ
ਜੇ ਸਕੂਨ ਲੈਣਾ ਸੁਣੀ ਨਿਰਵੈਰ ਪੰਨੂ ਲਾ ਕੇ
ਓ ਸਦਾ ਖਿੜੇ ਮੱਥੇ ਕਰੀਏ ਕਬੂਲ ਦੁੱਖ ਸੁੱਖ
ਆਹ ਵੀ ਮਿਲੇ ਓਹ ਵੀ ਮਿਲੇ ਕਦੇ ਰੱਖੀ ਨਹੀਓਂ ਭੁੱਖ
ਓ ਛੰਨਾ ਦੁੱਧ ਦਾ ਤੇ ਮੱਖਣੀ ਮਲਾਈ ਆਲੀ ਮੌਜ
ਤੇਰੇ ਹੀਟਰਾਂ ‘ਚ ਕਿੱਥੇ ਆ ਰਜਾਈ ਆਲੀ ਮੌਜ
ਅਸੀਂ ਉਹ ਵੀ ਨੀਂ ਜੋ ਛੁੱਟੀਆਂ ‘ਚ ਭੱਜਦੇ ਕਸੋਲ
ਸਾਡੀ ਛਣ ਦੇ ਥੱਲ੍ਹੇ ਮਿੱਤਰਾਂ ਨਾਲ ਬਣਦਾ ਮਹੌਲ
ਨੀਂ ਆ ਸੱਜਰੀ ਸਵੇਰ ਵੇਲੇ ਖੇਤ ਦੀਆਂ ਗੱਲਾਂ
ਅਸੀਂ ਸਾਉਣ ਵਿੱਚ ਕਰਦੇ ਨੀਂ ਚੇਤ ਦੀਆਂ ਗੱਲਾਂ
ਸਾਡੀ ਮਹਿਫ਼ਿਲ ‘ਚ ਠੋਕਵਾਂ ਈ ਹੁੰਦਾ ਇਹ ਵਿਚਾਰ
ਸਦਾ ਰਾਜੇ ਰਣਜੀਤ ਵਾਂਗੂ ਰੱਖਾਂ ਕਿਰਦਾਰ
ਹੋ ਓਦਾਂ ਗੱਲ ਤੇਰੀ ਚੰਗੀ ਸੋਚ ਰੱਖਣੀ ਬਰੋਡ
ਵੇਖੀਂ ਤੂੰ ਵੀ ਕਿਤੇ ਲੱਗਜੀ ਬਣਾਉਣ ਨਾ ਬਲੌਗ
ਨੀਂ ਆਹ ਨਵਿਆਂ ਨਿਆਣਿਆਂ ਨੂੰ ਖੇਡਣ ਦੇ ਖੇਡ
ਸਾਰਾ ਪਿੰਡ ਸੱਦੀ ਬੈਠੇ ਆ ਨੀਂ ਚੰਡੀਗੜ੍ਹ ਦੇਖ
ਬਹਿ ਜਾ ਕੋਲ ਖੋਲ੍ਹ ਦਿਲ ਦੀਆਂ ਗੱਲਾਂ ਮੁਟਿਆਰੇ
ਕਿਹੜੇ ਫਿਊਚਰ ਪਲੈਨ ਆਜਾ ਲੈਣੇ ਆ ਨਜ਼ਾਰੇ
ਬਹਿ ਜਾ ਕੋਲ ਖੋਲ੍ਹ ਦਿਲ ਦੀਆਂ ਗੱਲਾਂ ਮੁਟਿਆਰੇ
ਕਿਹੜੇ ਫਿਊਚਰ ਪਲੈਨ ਆਜਾ ਲੈਣੇ ਆ ਨਜ਼ਾਰੇ

Leave a Reply