Sifar Safar – ਸਿਫ਼ਰ ਸਫ਼ਰ – Karan Aujla – Punjabi Lyrics

ਔਜਲਾ..
ਰੂੜ੍ਹ ਮੱਤ.. ਸਿਰਾ ਜੱਟ.. ਲਿਖੇ ਤੱਤ..
ਹਲੇ ਜਾਣਾ ਐਂਡ ਤੱਕ..
ਐਂਡ ਤੱਕ.. ਇਹ ਤਾਂ ਹਲੇ ਵਾਰਮ ਅੱਪ ਐ..
ਵਾਰਮ ਅੱਪ ਐ..

ਕੁੜੇ ਤੈਨੂੰ ਕਿੱਥੇ ਕਿੱਥੇ ਚੱਲਦੇ ਆ ਚੱਕਰ ਦੱਸਾਂ ਨੀਂ ਦੱਸ
ਕੀਹਦੇ ਕੀਹਦੇ ਨਾਲ ਲੈ ਲਈ ਟੱਕਰ ਦੱਸਾਂ ਨੀਂ ਦੱਸ
ਕਿੰਨੇ ਨੋਟ ਛਾਪਤੇ ਮੈਂ ਸਿਫ਼ਰ ਦੱਸਾਂ ਜਾਂ ਪਹਿਲਾਂ
ਕੰਢਿਆਂ ਤੇ ਕੀਤਾ ਹੋਇਆ ਸਫ਼ਰ ਦੱਸਾਂ ਨੀਂ ਦੱਸ

ਕਿਵੇਂ ਮਾੜੇ ਟਾਈਮ ਕੱਢੀ ਕਸਰ ਦੱਸਾਂ ਨੀਂ ਤੈਨੂੰ
ਛੋਲਿਆਂ ਨੂੰ ਚੱਬਾਂ ਖਾਵਾਂ ਮਸਰ ਦੱਸਾਂ ਨੀਂ ਤੈਨੂੰ
ਕਿੰਨੇ ਮੈਂ ਕਮਾਵਾਂ ਲਿੱਖ ਅੱਖਰ ਦੱਸਾਂ ਨੀਂ ਤੈਨੂੰ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ

ਅੱਖ ਨੂੰ ਰਕਾਨੇ ਕਾਹਦਾ ਅਸਰ ਦੱਸਾਂ ਨੀਂ ਦੱਸ
ਜ਼ਿੰਦਗ਼ੀ ਰਕਾਨੇ ਜਮਾਂ ਹਸ਼ਰ ਦੱਸਾਂ ਨੀਂ ਦੱਸ
ਕਿੰਨੇ ਦੀ ਆ ਬੌਟਮ ਤੇ ਅੱਪਰ ਦੱਸਾਂ ਨੀਂ ਤੈਨੂੰ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ

ਟਾਇਰ ਮੈਂ ਘੁਮਾਏ ਨਾਲੇ ਵੈਰ ਮੈਂ ਕਮਾਏ ਕੁੜੇ
ਪਿੰਡ ‘ਚ ਮੈਂ ਲਾਏ ਜਿਹੜੇ ਸ਼ਹਿਰ ਮੈਂ ਕਮਾਏ ਹੁਣੇ
ਚੱਕ ਦੂੰ ਗਰੀਬੀ ਥੋੜ੍ਹਾ ਠਹਿਰ ਮੈਂ ਕਿਹਾ ਮਾਏ ਜਿੱਥੇ
ਖੜ੍ਹ ਗਏ ਰਕਾਨੇ ਓਥੇ ਪੈਰ ਨੀਂ ਹਲਾਏ ਨੀਂ ਮੈਂ

ਕਿੰਨੇ ਕੁ ਆ ਭੋਲੇ ਕਿੰਨੇ ਚਤਰ ਦੱਸਾਂ ਨੀਂ ਦੱਸ
ਕਿੰਨੀ ਕੁ ਗ੍ਰਿਪ ਕਿੰਨੀ ਪਕੜ ਦੱਸਾਂ ਨੀਂ ਤੈਨੂੰ
ਕਿੰਨੇ ਕੁ ਉਡਾਤੇ ਕੱਲ੍ਹ ਕਤਰ ਦੱਸਾਂ ਨੀਂ ਪਹਿਲਾਂ
ਸਿਫ਼ਰ ਦੱਸਾਂ ਜਾਂ ਤੈਨੂੰ ਸਫ਼ਰ ਦੱਸਾਂ ਨੀਂ ਦੱਸ

ਕਿਵੇਂ ਮਾੜੇ ਟਾਈਮ ਕੱਢੀ ਕਸਰ ਦੱਸਾਂ ਨੀਂ ਤੈਨੂੰ
ਛੋਲਿਆਂ ਨੂੰ ਚੱਬਾਂ ਖਾਵਾਂ ਮਸਰ ਦੱਸਾਂ ਨੀਂ ਤੈਨੂੰ
ਕਿੰਨੇ ਮੈਂ ਕਮਾਵਾਂ ਲਿੱਖ ਅੱਖਰ ਦੱਸਾਂ ਨੀਂ ਤੈਨੂੰ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ

ਓ ਘਾਟੇ ਬਾਰੇ ਦੱਸਾਂ ਕਿ ਮੈਂ ਵਾਧੇ ਬਾਰੇ ਦੱਸਾਂ ਕੁੜੇ
ਭੁੱਖ ਬਾਰੇ ਦੱਸਾਂ ਕਿ ਮੈਂ ਖਾਧੇ ਬਾਰੇ ਦੱਸਾਂ ਕੁੜੇ
ਚੁੱਲ੍ਹਿਆਂ ‘ਚ ਫੁੱਲੇ ਪ੍ਰਸ਼ਾਦੇ ਬਾਰੇ ਦੱਸਾਂ ਤੈਨੂੰ
ਓਹਨਾਂ ਬਾਰੇ ਦੱਸਾਂ ਕਿ ਮੈਂ ਸਾਡੇ ਬਾਰੇ ਦੱਸਾਂ ਕੁੜੇ

ਕਿੰਨੀ ਕੁ ਸੀ ਬਾਪੂ ਜੀ ਦੀ ਕਦਰ ਦੱਸਾਂ ਨੀਂ ਦੱਸ
ਕਿੱਥੋਂ ਕਿੱਥੋਂ ਲੰਘੀ ਮੇਰੀ ਮਦਰ ਦੱਸਾਂ ਨੀਂ ਤੈਨੂੰ
ਘਰ ਦੀ ਸਟੋਰੀ ਐ ਕੋਈ ਅਦਰ ਦੱਸਾਂ ਨੀਂ ਤੈਨੂੰ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ

ਗਾਉਣ ਬਾਰੇ ਦੱਸਾਂ ਕਿ ਮੈਂ ਲਿਖੇ ਬਾਰੇ ਦੱਸਾਂ ਕੁੜੇ
ਕਿਹਨਾਂ ਨੂੰ ਸਿਖਾਇਆ ਆ ਮੈਂ ਸਿੱਖੇ ਬਾਰੇ ਦੱਸਾਂ ਕੁੜੇ
ਛੋਟੇ ਹੁੰਦੇ ਹਰੇ ਹੁਣ ਜਿੱਤੇ ਬਾਰੇ ਦੱਸਾਂ ਕੁੜੇ
ਵੱਡੇ ਔਜਲੇ ਜਾਂ ਤੈਨੂੰ ਨਿੱਕੇ ਬਾਰੇ ਦੱਸਾਂ ਕੁੜੇ

ਕਿੰਨਾਂ ਦਿੱਤਾ ਮਾਲਕ ਨੇ ਸਬਰ ਦੱਸਾਂ ਨੀਂ ਦੱਸ
ਕਿਵੇਂ ਲੱਗੇ ਬਿੱਲਬੋਰਡ ਕਵਰ ਦੱਸਾਂ ਨੀਂ ਦੱਸ
ਕਿੰਨੇ ਨੋਟ ਸਾਂਭੀ ਫਿਰੇ ਰਬੜ ਦੱਸਾਂ ਨੀਂ ਤੈਨੂੰ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ

ਕਿਵੇਂ ਮਾੜੇ ਟਾਈਮ ਕੱਢੀ ਕਸਰ ਦੱਸਾਂ ਨੀਂ ਤੈਨੂੰ
ਛੋਲਿਆਂ ਨੂੰ ਚੱਬਾਂ ਖਾਵਾਂ ਮਸਰ ਦੱਸਾਂ ਨੀਂ ਤੈਨੂੰ
ਕਿੰਨੇ ਮੈਂ ਕਮਾਵਾਂ ਲਿੱਖ ਅੱਖਰ ਦੱਸਾਂ ਨੀਂ ਤੈਨੂੰ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ

ਕੁੱਛ ਕਰੇ ਖੁਸ਼ ਨੀਂ ਸਟੀਵਾ ਦਿੰਦੀ ਮੈਨੂੰ ਪੀਸ ✌️
ਵੰਨ ਔ ਵੰਨ ਕੋਪੀਆਂ ਨੀਂ ਆਉਂਦੀ ਕਿੱਥੇ ਮੈਨੂੰ ਰੀਸ
ਵੈਰੀ ਦਾ ਕੋਈ ਨੀਂ ਟੁੱਟੀ ਯਾਰੀ ਦਿੰਦੀ ਮੈਨੂੰ ਚੀਸ
ਜਿੱਤ ਕੇ ਆਈਂ ਤੂੰ ਪੁੱਤ ਬੇਬੇ ਦਿੰਦੀ ਮੈਂਨੂੰ ਅਸੀਸ

ਕਿੱਡੇ ਟੱਬਰ ਦੱਸਾਂ ਜਾਂ ਲੱਗੀ ਖ਼ਬਰ ਦੱਸਾਂ ਨੀਂ
ਕਿੰਨੇ ਆਸ਼ਿਕ ਐ ਕਿੰਨੇ ਅਸੀਂ ਲਵਰ ਦੱਸਾਂ ਨੀਂ
ਕਾਹਤੋਂ ਰੱਖਾਂ ਮੈਂ ਲੋਕਾਂ ‘ਚ ਫੇਸ ਕਵਰ ਦੱਸਾਂ ਨੀਂ ਤੈਨੂੰ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ
ਸਿਫ਼ਰ ਦੱਸਾਂ ਜਾਂ ਪਹਿਲਾਂ ਸਫ਼ਰ ਦੱਸਾਂ ਨੀਂ ਕੁੜੇ

Leave a Reply

Designed with Love

WordPress

Discover more from Two Line Poetry

Subscribe now to keep reading and get access to the full archive.

Continue reading