Video Call – ਵੀਡਿਓ ਕਾਲ – Nirvair Pannu – Punjabi Lyrics

ਨੀਂ ਖਿੜ੍ਹ ਖਿੜ੍ਹ ਹੱਸਦਾ ਸੀ ਗੱਲਾਂ ਕਰਦਾ..
ਨੀਂ ਏਨਾ.. ਨੂਰ ਸੀ ਚਿਹਰੇ ਚੜ੍ਹਦਾ..
ਮੌਤ ਨੂੰ ਰਿਹਾ ਮਖੌਲਾਂ ਕਰਦਾ..
ਮਸਾਂ ਹੀ.. ਬਚਿਆ ਮਰਦਾ ਮਰਦਾ..
ਬਚਿਆ ਮਰਦਾ ਮਰਦਾ..
ਬਚਿਆ ਮਰਦਾ ਮਰਦਾ..

ਨੀਂ ਓਹਦੇ ਚਮਕ ਚਿਹਰੇ ਤੋਂ ਉੱਡ ਗਈ..
ਹਿਜਰ ਵਿੱਚ ਘੁੱਟਿਆ ਹੋਣਾ ਏ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ..

ਦਰਦ ਜੇ ਰੱਖਦੇ ਦਿਲਾਂ ਵਿੱਚ ਦੱਬ ਕੇ ਮੁੰਡੇ ਰੋਂਦੇ ਨੀਂ..
ਏਸੇ ਕਰਕੇ ਰੱਖਾਂ ਅੱਖ ਫੜ੍ਹ ਕੇ ਮੁੰਡੇ ਰੋਂਦੇ ਨੀਂ..
ਸਿਫ਼ਰ ਤੋਂ ਸਫ਼ਰ ਜੋ ਕਰਕੇ ਆ ਗਿਆ..
ਡਿੱਗ ਡਿੱਗ.. ਉੱਠਿਆ ਹੋਣਾ ਐ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏ..

ਹੋ ਦਿਲ ਦੀ ਜਾਨ ਤੇ ਸਿਰ ਤੇ ਭਾਰ ਨੂੰ ਝੱਲਦੇ ਤਾਂ ਚੰਗੇ..
ਹੋ ਜੇ ਨਾ ਝੱਲਦੇ ਫ਼ਿਰ ਆਖਣ ਬਈ ਇਹ ਕਾਹਦੇ ਬੰਦੇ..
ਨੀਂ ਅੱਜ ਜੋ ਜਿਉਂਦਿਆਂ ਦੇ ਵਿੱਚ ਹੋ ਗਿਆ..
ਕਦੋਂ ਦਾ ਮੁੱਕਿਆ ਹੋਣਾ ਐ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏ..

ਨੀਂ ਗੱਲ ਨਾਲ ਲਾ ਲਿਆ ਕਰ ਜਦ ਕਦੇ ਟਾਈਮ ਜਿਹਾ ਮਿਲਦਾ ਏ..
ਓਹ ਵੀ ਹਿੱਕ ਤੇਰੀ ਦਾ ਨਿੱਘ.. ਭਾਲਦਾ ਫਿਰਦਾ ਏ..
ਓ ਖੌਰੇ ਕਿੱਥੋਂ  ਭਰ ਕੇ ਡੁੱਲ੍ਹਿਆ..
ਤੂੰ ਜਦ ਪੁੱਛਿਆ ਹੋਣਾ ਐ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏ..

ਕੱਲਾ ਇਸ਼ਕ ਦਾ ਰੋਗ ਨਹੀਂ ਲੱਗਿਆ ਰੋਗ ਬਥੇਰੇ ਨੇ..
ਲੀੜੇ ਲਿਬੜੇ ਨੇ ਪਰ ਨਾ ਕਿਰਦਾਰ ਲਬੇੜੇ ਨੇ..
ਓ ਸਬਰ ਜਾਂ ਸ਼ੁਕਰ ਚੋਂ ਨੀਂ ਨਿਰਵੈਰ ਨੇ..
ਕੁੱਝ ਤਾਂ ਚੁੱਕਿਆ ਹੋਣਾ ਏ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ ਨੀਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ..
ਜਿਹੜਾ ਵੀਡਿਓ ਕਾੱਲ ਤੇ ਰੋ ਪਿਆ..
ਕਿੰਨਾ.. ਟੁੱਟਿਆ ਹੋਣਾ ਏਂ..

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading