ਓ ਨੀਂ ਮੈਂ ਗੱਲਾਂ ਕਰ ਕਰ ਤਾਰਿਆਂ ਦੇ ਨਾਲ ਜੀਂਦਾ ਹਾਂ..
ਤੇਰੇ ਕਰਕੇ ਨੀਂ ਮੈਂ ਘੁੱਟ ਸਬਰਾਂ ਦੇ ਪੀਂਦਾ ਹਾਂ.

ਓ ਰੁਲਣ ਬਥੇਰੇ ਆਸ਼ਿਕ.. ਮੈਂ ਵੀ ਰੁੱਲ ਜਾਵਾਂ..
ਪਰ ਬੇਵਜ੍ਹਾ ਮੈਂ ਐਵੇਂ ਰੁੱਲਣਾ ਚਾਹੁੰਦਾ ਨਹੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

ਹੋ ਤੈਨੂੰ ਵੇਖੇ ਬਿਨਾਂ ਕਿੰਝ ਮੈਂ ਸਾਹ ਲਊਗਾ..
ਤੂੰ ਤੁਰ ਗਈ ਤਾਂ ਮੌਤ ਵੀ ਗੱਲ ਨਾਲ ਲਾ ਲਊਗਾ..

ਓ ਤੇਰੇ ਪੈਰਾਂ ਵਾਲੀ ਮਹਿਕ ਨੇ ਬਹੁਤ ਪਿਛਾਂਹ ਕਰਤੀ..
ਜਿੱਥੇ ਤੂੰ ਹੋਵੇ ਓਥੇ ਯਮਦੂਤ ਵੀ ਆਉਂਦਾ ਨੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

ਹੋ ਮੈਂ ਖੜ੍ਹਾ ਸਾਹਮਣੇ ਹਾਮੀ ਹਾਂ ਵਿੱਚ ਭਰਦੇ ਨੀਂ..
ਮੈਂ ਸਭ ਕੁਝ ਤੇਰਾ ਕਰਤਾ ਤੂੰ ਵੀ ਕਰਦੇ ਨੀਂ..
ਤੂੰ ਵੀ ਕਰਦੇ ਨੀਂ..

ਮੈਂ ਮਸਾਂ ਤਾਂ ਜਗਣਾ ਸਿੱਖਿਆ ਤੇਰਿਆਂ ਤਾਰਿਆਂ ਤੋਂ..
ਹੁਣ ਭੁੱਲ ਕੇ ਵੀ ਮੈਂ ਓਹ ਗੱਲ ਕਰਨਾ ਚਾਹੁੰਦਾ ਨੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

ਹੋ ਚੱਲ ਭੁੱਲ ਵੀ ਜਾਊਂ ਪਰ ਊਣਾ ਹੋਕੇ ਰਹਿਜੂੰਗਾ..
ਹੋ ਜਿੱਥੇ ਹੋਰ ਨੇ ਦੁੱਖ ਸਹੇੜੇ ਇਹ ਵੀ ਸਹਿਜੂੰਗਾ..

ਓ ਨਿਰਵੈਰ ਪੰਨੂ ਆਹ ਗੱਲਾਂ ਬਹੁਤੀਆਂ ਫ਼ਬਦੀਆਂ ਨਾ..
ਤੇਰੇ ਰੰਗ ਨਾਲ ਹਾਂ ਭਰਿਆ ਡੁੱਲਣਾ ਚਾਹੁੰਦਾ ਨਹੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

ਭੁੱਲਣ ਲਈ ਕਿਹੜਾ.. ਜਨਮ ਵਾਰਣਾ ਪੈਂਦਾ ਐ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..
ਪਰ ਸੱਚੀ ਗੱਲ ਮੈਂ ਤੈਨੂੰ ਭੁੱਲਣਾ ਚਾਹੁੰਦਾ ਨਹੀਂ..

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading