Band Theke – ਬੰਦ ਠੇਕੇ – Jordan Sandhu – Punjabi Lyrics

ਗੋਰੀਏ ਨੀ ਗੋਰੀਏ..
ਮਿੱਠੇ ਗੰਨੇ ਦੀਏ ਪੋਰੀਏ..
ਕੀਹਣੇ ਇਸ਼ਕ ਤੇਰੇ ਦਾ.. ਰੱਸ ਮਾਣਿਆ..
ਸਾਥੋਂ ਚੋਰੀ ਚੋਰੀ ਏ..

ਚੰਨ ਵਰਗੀਏ ਤਾਰੇ ਤੇਰੇ ਨਾਲ..
ਚੰਨ ਵਰਗੀਏ ਤਾਰੇ ਤੇਰੇ ਨਾਲ..
ਕੀਹਣੇ ਕੀਹਣੇ ਵੇਖੇ ਨੇ..

ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..

ਕੀਹਦੇ ਕੀਹਦੇ ਨਾਲ ਤੈਨੂੰ ਕਿੱਥੇ ਹੋਇਆ ਪਿਆਰ ਦੱਸੀਂ..
ਕੀਹਦੀ ਕੀਹਦੀ ਬੁੱਕਲ ਦਾ ਬਣੀ ਤੂੰ ਸ਼ਿੰਗਾਰ ਦੱਸੀਂ..

ਰੱਖਦੀ ਹੁੰਦੀ ਤੂੰ ਜੀਹਦਾ ਖਿਆਲ ਆਈ ਛੱਡਕੇ..
ਮੇਰਾ ਦਿੱਤਾ ਕੀਹਦੇ ਕੋਲ ਤੂੰ ਸ਼ਾਲ ਆਈ ਛੱਡਕੇ..
ਜੀਹਦਿਆਂ ਹੱਥਾਂ ‘ਚ ਨੀਂ ਤੂੰ ਵਾਲ ਆਈ ਛੱਡਕੇ..
ਮੋਰਾਂ ਜਿਹੀ ਸਿਗੀ ਜੇਹੜੀ ਚਾਲ ਆਈ ਛੱਡਕੇ..
ਟੁੱਟੇ ਚੁੰਨੀ ਦੇ ਘੁੰਗਰੂ..
ਟੁੱਟੇ ਚੁੰਨੀ ਦੇ ਘੁੰਗਰੂ..
ਕੀਹਨੇ ਲਪੇਟੇ ਨੇ..

ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..

ਵੰਗ ਤੜਾ ਕੇ ਆਈ ਏਂ ਨੀਂ.. ਕਿੱਥੋਂ ਸੰਗ ਤੜਾ ਕੇ ਆਈ ਏਂ..
ਬੜਾ ਉੱਡਜੂ ਉੱਡਜੂ ਕਰਦੀ ਸੀ.. ਕਿੱਥੋਂ ਰੰਗ ਉੜਾ ਕੇ ਆਈ ਏਂ..
ਕਰ ਜਾਂਦਾ ਕਈ ਵਾਰੀ ਰੱਬ ਵੀ ਕਮਾਲ ਨੀ..
ਜਿਹੜਾ ਮੇਰਾ ਓਹੀ ਅੱਜ ਤੇਰਾ ਬਿੱਲੋ ਹਾਲ ਨੀ..
ਕਰ ਗਿਆ ਧੋਖਾ ਨੀਂ ਮੈਂ ਤੇਰੇ ਨਾਲ ਸੁਣਿਆ..
ਕਰਕੇ ਗਈ ਸੀ ਜੀਹਦੇ ਪਿੱਛੇ ਮੇਰੇ ਨਾਲ ਨੀਂ..
ਭੁੱਲਦੇ ਕਿੱਥੇ ਸ਼੍ਰੀ ਬਰਾੜਾ..
ਫੜ੍ਹ ਫੜ੍ਹ ਕੇ ਹੱਥ ਓਸ ਦਾ..
ਮੱਥੇ ਜਿਹੜੇ ਟੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..

ਅੱਖੀਂ ਦੇਖੀ ਗੱਡੀਆਂ ‘ਚ ਚੱੜ੍ਹਦੀ ਚੱੜ੍ਹਦੀ..
ਬੱਲਬ ਵਾਂਗੂ ਫਿਰਦੀ ਏ ਝੜ੍ਹਦੀ ਝੜ੍ਹਦੀ..
ਜ਼ਰਾ ਇੱਥੇ ਆਈ ਸਾਹਵੇਂ ਮੇਰੇ ਖੜ੍ਹੀ ਨੀ ਬਿੱਲੋ..
ਪਰ ਅੱਖ ‘ਚ ਨਾ ਅੱਖ ਮੇਰੇ ਧਰ ਦੀ ਧਰ ਦੀ..
ਅੱਖਾਂ ਨਾਲ ਲੈ ਲਏ ਕੀਹਨੇ..
ਅੱਖਾਂ ਨਾਲ ਲੈ ਲਏ ਕੀਹਨੇ..
ਸੂਟ ਦੇ ਮੇਚੇ ਨੇ..

ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..
ਉੱਤੋਂ ਬੰਦ ਠੇਕੇ ਨੇ..
ਸੱਜਣਾਂ ਨੇ ਅੱਖ ਬਦਲ ਲਈ..

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading