Bandook – ਬੰਦੂਕ – Nirvair Pannu – Punjabi Lyrics

ਗੱਲ ਸੁਣ ਸਿਰੇ ਦੀਏ ਮੁਟਿਆਰੇ
ਨੀਵੀਂ ਪਾਕੇ ਲੰਘਦੀ ਏ
ਐਵੇਂ ਕਿਉਂ ਚੋਰੀ ਚੋਰੀ ਤੱਕ ਕੇ
ਤੂੰ ਮਿੱਤਰਾਂ ਵੱਲ ਖੰਘਦੀ ਏ

ਹੋ ਜੱਟ ਨੂੰ ਪਿਆਰ ਤੇਰੇ ਨਾਲ ਸੋਹਣੀਏ
ਬੁਰਾ ਹੁਣ ਹੋਇਆ ਮੇਰਾ ਹਾਲ ਸੋਹਣੀਏਂ
ਤੂੰ ਕਰਗੀ ਕਮਾਲ ਸੱਚੀਂ ਪੱਟ ਹੋਣੀਏ
ਹੁਣ ਤੇਰਾ ਯਾਰ ਤੇਰੇ ਨਾਲ ਸੋਹਣੀਏ

ਆਸ਼ਕੀ ‘ਚ ਪੈਰ ਪਹਿਲਾਂ ਨਹੀਂ ਸੀ ਰੱਖਿਆ
ਡਰਦਾ ਸੀ ਐਵੇਂ ਨਾ ਮੈਂ ਜਾਵਾਂ ਪੱਟਿਆ
ਜ਼ਿੰਦਗੀ ਦਾ ਹੁਣ ਤਾਂ ਇਹ ਰੂਟ ਹੋ ਗਿਆ
ਤੇਰੇ ਪਿੱਛੇ ਗੱਭਰੂ ਬੰਦੂਕ ਹੋ ਗਿਆ

ਓ ਵੇਖੀਂ ਹੁਣ ਇੱਕ ਪਾਸੇ ਲਾ ਦੇ ਹੀਰੀਏ
ਮੁੰਡੇ ਦੀ ਹਾਏ ਜ਼ਿੰਦਗੀ ਬਣਾ ਦੇ ਹੀਰੀਏ
ਤੇਰੇ ਨਾਲ ਜ਼ਿੰਦਗੀ ਬਿਤਾਉਣੀ ਜੱਟ ਨੇ
ਇਹ ਜਿੰਦ ਸੱਚੀਂ ਤੇਰੇ ਨਾਮ ਲਾਉਣੀ ਜੱਟ ਨੇ

ਸੱਚੀਂ ਨਾ ਮੈਂ ਫੋਕੀ ਜਿਹੀ ਗੱਲ ਕਰਦਾ
ਤੇਰੇ ਪਿੱਛੇ ਜਾਣਾ ਪਲ਼ ਪਲ਼ ਮਰਦਾ

ਓ ਹੋਰ ਹੁਣ ਫੱਬਣੀ ਨੀ ਅੱਖ ਮੇਰੀ ਨੂੰ
ਤੇਰੇ ਜਿਹੀ ਲੱਭਣੀ ਨੀ ਅੱਖ ਮੇਰੀ ਨੂੰ

ਐਵੇਂ ਗੱਲਾਂ ਗੱਲਾਂ ਵਿੱਚ ਟਾਲ ਨਾਂਹ ਦੇਈਂ
ਸੋਹਣੇ ਜਿਹੇ ਗੱਭਰੂ ਹਾਏ ਮਾਰ ਨਾ ਦੇਈਂ
ਓ ਮਾਪਿਆਂ ਦਾ ਲਾਡਲਾ ਏ ਸਨ ਗੋਰੀਏ
ਲਾਡਾਂ ਨਾਲ ਰੱਖੂਂ ਮੇਰੀ ਮੰਨ ਗੋਰੀਏ

ਅੱਖ ਲਾਲ ਦਿਲ ਨਹੀਓਂ ਕਾਲਾ ਜੱਟ ਦਾ
ਸੱਚੀਂ ਨੀ ਸੁਭਾਅ ਨਹੀਓਂ ਮਾੜਾ ਜੱਟ ਦਾ
ਰੱਖੂੰਗਾ ਬਣਾਕੇ ਤੈਨੂੰ ਰਾਣੀ ਆਪਣੀ
ਬਣੂਗੀ ਮਿਸਾਲ ਨੀਂ ਕਹਾਣੀ ਆਪਣੀ

ਅੱਲ੍ਹੜਾਂ ‘ਚ ਗੱਲ ਉੱਡਗੀ ਆ ਮੁੱਛ ਦੀ
ਹਰ ਕੁੜੀ ਮਿੱਤਰਾਂ ਦਾ ਨਾਂ ਪੁੱਛਦੀ
ਅੱਥਰੀ ਜੀ ਰੱਖਦਾ ਆਂ ਲੁੱਕ ਬੱਲੀਏ
ਪੁੱਛੀ ਪਿਸਤੌਲ ਆ ਗਰੁੱਪ ਬੱਲੀਏ

ਹੋ ਰੂਹਾਂ ਨਾਲ ਕਰਲਾ ਕਰਾਰ ਸੋਹਣੀਏ
ਗੁਰੂ ਘਰੇ ਲਾਵਾਂ ਲਈਏ ਚਾਰ ਸੋਹਣੀਏ
ਉਡੀਕਦੀਆ ਪਿੰਡ ਵਾਲੀ ਛਾਂ ਮੇਰੀ ਨੀ
ਤੇਰੇ ਬਾਰੇ ਪੁੱਛਦੀ ਆ ਮਾਂ ਮੇਰੀ ਨੀ

ਓ ਨਹੀਓਂ ਨਿਰਵੈਰ ਪੰਨੂ ਪਿੱਛੇ ਹੱਟ ਦਾ
ਰੱਬ ਵਾਂਗੂ ਸੱਚਾ ਐ ਸਟੈਂਡ ਜੱਟ ਦਾ

ਨੀਂ ਤੂੰ ਐਵੇਂ ਕਾਹਨੂੰ ਅੜੀਏ
ਗੱਲ ਕਰਣ ਤੋਂ ਸੰਗਦੀ ਏ
ਗੱਲ ਸੁਣ ਸਿਰੇ ਦੀਏ ਮੁਟਿਆਰੇ
ਮੁਟਿਆਰੇ
ਮੁਟਿਆਰੇ

Leave a Reply

Previous Postu003cbru003e
Next Postu003cbru003e

Designed with Love

WordPress

Discover more from Two Line Poetry

Subscribe now to keep reading and get access to the full archive.

Continue reading